ਦਿੱਲੀ ’ਚ ਹੁਣ ਮਿਲ ਸਕਦੀ ਹੈ ਸਸਤੀ ਸ਼ਰਾਬ, 25 ਫੀਸਦੀ ਛੋਟ ਦੇਣ ਦੀ ਮਿਲੀ ਮਨਜ਼ੂਰੀ
Sunday, Apr 03, 2022 - 01:17 AM (IST)
ਨਵੀਂ ਦਿੱਲੀ (ਇੰਟ.)–ਦੇਸ਼ ਦੀ ਰਾਜਦਾਨੀ ਦਿੱਲੀ ’ਚ ਹੁਣ ਸਸਤੀ ਸ਼ਰਾਬ ਮਿਲ ਸਕਦੀ ਹੈ। ਦਿੱਲੀ ਸਰਕਾਰ ਦੇ ਐਕਸਾਈਜ਼ ਵਿਭਾਗ ਨੇ ਪ੍ਰਾਈਵੇਟ ਦੁਕਾਨਾਂ ਨੂੰ ਸ਼ਰਾਬ ਦੀ ਐੱਮ. ਆਰ. ਪੀ. ’ਤੇ ਵੱਧ ਤੋਂ ਵੱਧ 25 ਫੀਸਦੀ ਦੀ ਛੋਟ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਫਰਵਰੀ ’ਚ ਸਰਕਾਰ ਨੇ ਕੋਵਿਡ ਨਾਲ ਜੁੜੀਆਂ ਗਾਈਡਲਾਈਨਜ਼ ਦੀ ਉਲੰਘਣਾ ਅਤੇ ਅਨਹੈਲਦੀ ਮਾਰਕੀਟ ਪ੍ਰੈਕਟਿਸੇਜ਼ ਕਾਰਨ ਸ਼ਰਾਬ ਸਟੋਰਾਂ ਨੂੰ ਛੋਟ ਅਤੇ ਸਕੀਮ ਦੇਣ ’ਤੇ ਰੋਕ ਲਗਾਈ ਸੀ। ਦਿੱਲੀ ਦੇ ਐਕਸਾਈਜ਼ ਕਮਿਸ਼ਨਰ ਨੇ 1 ਅਪ੍ਰੈਲ ਨੂੰ ਇਸ ਨਾਲ ਜੁੜਿਆ ਆਰਡਰ ਜਾਰੀ ਕੀਤਾ ਸੀ। ਇਸ ਦੇ ਮੁਤਾਬਕ ਦਿੱਲੀ ਦੀ ਹੱਦ ’ਚ ਐੱਮ. ਆਰ. ਪੀ. ’ਤੇ 25 ਫੀਸਦੀ ਛੋਟ ’ਤੇ ਸ਼ਰਾਬ ਦੀ ਵਿਕਰੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਸਥਿਤੀ ਚਾਹੇ ਜੋ ਵੀ ਹੋਵੇ, ਮਿਆਂਮਾਰ ਦਾ ਸਮਰਥਨ ਜਾਰੀ ਰੱਖਾਂਗੇ : ਚੀਨ
28 ਫਰਵਰੀ ਨੂੰ ਛੋਟ ’ਤੇ ਲੱਗੀ ਸੀ ਰੋਕ
ਕੋਰੋਨਾ ਨਾਲ ਜੁੜੀ ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਿਟੀ (ਡੀ. ਡੀ. ਐੱਮ. ਏ.) ਦੀਆਂ ਗਾਈਡਲਾਈਨਜ਼ ਦੀ ਉਲੰਘਣਾ ਅਤੇ ਕੁੱਝ ਦੁਕਾਨਦਾਰਾਂ ਵਲੋਂ ਅਨਿਯਮਿਤ ਛੋਟ ਕਾਰਨ ਬਾਜ਼ਾਰ ’ਚ ਗਲਤ ਤਰੀਕੇ ਨਾਲ ਫਾਇਦਾ ਉਠਾਉਣ ਕਾਰਨ ਛੋਟ ’ਤੇ ਰੋਕ ਲਗਾਈ ਸੀ। ਐਕਸਾਈਜ਼ ਡਿਪਾਰਟਮੈਂਟ ਨੇ 28 ਫਰਵਰੀ ਨੂੰ ਦਿੱਲੀ ’ਚ ਸ਼ਰਾਬ ਦੀ ਵਿਕਰੀ ’ਤੇ ਛੋਟ ਦੇਣ ਤੋਂ ਪਾਬੰਦੀ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ : ਥਾਣੇ ’ਚ ਬੱਕਰੀ ਚੋਰੀ ਹੋਣ ਦੀ ਰਿਪੋਰਟ ਲਿਖਾਉਣ ਗਿਆ, ਬਾਹਰੋਂ ਮੋਟਰਸਾਈਕਲ ਚੋਰੀ (ਵੀਡੀਓ)
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ