ਜਦੋਂ ਠੇਕੇ ''ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ ਵੀ ਕਹੋਗੇ OMG
Saturday, Sep 26, 2026 - 01:38 PM (IST)
ਰਾਂਚੀ- ਝਾਰਖੰਡ ਦੇ ਰਾਂਚੀ 'ਚ ਸ਼ਰਾਬ ਦੀ ਦੁਕਾਨ 'ਚ ਅਚਾਨਕ ਇਕ ਬਾਂਦਰੀ ਆ ਗਈ। ਬਾਂਦਰੀ ਨੇ ਇਕ ਮਹਿੰਗੀ ਵਾਈਨ ਦੀ ਬੋਤਲ ਚੁੱਕ ਲਈ ਅਤੇ ਆਪਣੇ ਦੰਦਾਂ ਨਾਲ ਉਸ ਦਾ ਢੱਕਣ ਖੋਲ੍ਹ ਕੇ ਸ਼ਰਾਬ ਪੀਣ ਲੱਗੀ। ਕੁਝ ਦੇਰ ਸ਼ਰਾਬ ਪੀਣ ਤੋਂ ਬਾਅਦ ਬਾਂਦਰੀ ਦੁਕਾਨ ਦੇ ਅੰਦਰ ਹੀ ਸੌਂ ਗਈ। ਅਚਾਨਕ ਵਾਪਸੀ ਇਸ ਘਟਨਾ ਨੂੰ ਦੇਖ ਕੇ ਦੁਕਾਨਦਾਰ ਅਤੇ ਨੇੜੇ-ਤੇੜੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ। ਲੋਕਾਂ ਨੇ ਬਾਂਦਰੀ ਨੂੰ ਉੱਥੇ ਹੀ ਰਹਿਣ ਦਿੱਤਾ ਤਾਂ ਕਿ ਹੋਸ਼ 'ਚ ਆਉਣ ਤੋਂ ਬਾਅਦ ਉਹ ਖੁਦ ਬਾਹਰ ਨਿਕਲ ਜਾਵੇ।
ਇਹ ਪੂਰੀ ਘਟਨਾ ਰਾਂਚੀ ਦੇ ਓਰਮਾਂਝੀ ਬਲਾਕ ਚੌਕ 'ਤੇ ਸਥਿਤ ਇਕ ਸ਼ਰਾਬ ਦੀ ਦੁਕਾਨ ਦੀ ਹੈ। ਸ਼ਨੀਵਾਰ ਨੂੰ ਵੀ ਦੁਕਾਨ 'ਚ ਰੋਜ਼ ਦੀ ਤਰ੍ਹਾਂ ਗਾਹਕਾਂ ਦੀ ਭੀੜ ਸੀ, ਉਦੋਂ ਅਚਾਨਕ ਕਿਤੋਂ ਇਕ ਬਾਂਦਰੀ ਦੁਕਾਨ ਦੇ ਅੰਦਰ ਦਾਖ਼ਲ ਹੋ ਗਈ। ਇਸ ਤੋਂ ਪਹਿਲਾਂ ਕਿ ਦੁਕਾਨਦਾਰ ਜਾਂ ਉੱਥੇ ਮੌਜੂਦ ਲੋਕ ਕੁਝ ਸਮਝ ਪਾਉਂਦੇ ਜਾਂ ਉਸ ਨੂੰ ਦੌੜਾਉਣ ਦੀ ਕੋਸ਼ਿਸ਼ ਕਰਦੇ, ਉਹ ਸਿੱਧੇ ਸ਼ਰਾਬ ਦੀਆਂ ਬੋਤਲਾਂ ਵੱਲ ਵਧੀ।
VERY UNUSUAL! A monkey entered a wine 🍷shop in Ranchi’s Ormanjhi, allegedly drank alcohol from a bottle and then fell asleep inside the shop 😴
— Megh Updates 🚨™ (@MeghUpdates) September 26, 2026
A rescue team arrived and safely removed the unexpected customer. 🐒 pic.twitter.com/Z6xs3vVNGb
ਦੁਕਾਨ 'ਚ ਰੱਖੀਆਂ ਬੋਤਲਾਂ 'ਚੋਂ ਇਕ ਵਾਈਨ ਦੀ ਬੋਤਲ ਨੂੰ ਬਾਂਦਰੀ ਨੇ ਚੁੱਕਿਆ ਅਤੇ ਦੰਦਾਂ ਨਾਲ ਢੱਕਣ ਖੋਲ੍ਹ ਦਿੱਤਾ। ਇਸ ਤੋਂ ਬਾਅਦ ਬਿਨਾਂ ਝਿਜਕ ਬਾਂਦਰੀ ਨੇ ਸਾਰੀ ਸ਼ਰਾਬ ਪੀ ਲਈ। ਦੁਕਾਨ 'ਚ ਮੌਜੂਦ ਲੋਕ ਹੈਰਾਨ ਰਹਿ ਗਏ ਕਿ ਇਕ ਬਾਂਦਰੀ ਇੰਨੀ ਆਸਾਨੀ ਨਾਲ ਬੋਤਲ ਖੋਲ੍ਹ ਕੇ ਸ਼ਰਾਬ ਪੀ ਰਹੀ ਸੀ।
ਸ਼ਰਾਬ ਪੀਂਦੇ ਹੀ ਉਸ ਦਾ ਅਸਰ ਦਿੱਸਣ ਲੱਗਾ। ਕੁਝ ਹੀ ਦੇਰ 'ਚ ਬਾਂਦਰੀ ਦੁਕਾਨ 'ਚ ਬੇਸੁੱਧ ਹੋ ਕੇ ਸੌਂ ਗਈ। ਇਹ ਪੂਰੀ ਘਟਨਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਬਾਂਦਰੀ ਗਰਭਵਤੀ ਸੀ ਅਤੇ ਭੋਜਨ ਦੀ ਤਲਾਸ਼ 'ਚ ਜੰਗਲ ਤੋਂ ਅਚਾਨਕ ਸ਼ਰਾਬ ਦੀ ਦੁਕਾਨ 'ਚ ਆ ਗਈ ਸੀ। ਨੀਂਦ ਤੋਂ ਜਾਗਣ ਤੋਂ ਬਾਅਦ ਉਹ ਖੁਦ ਉੱਠ ਕੇ ਬਾਹਰ ਨਿਕਲ ਗਈ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
