ਹਾਏ ਓ ਰੱਬਾ! ਓਡਿਸ਼ਾ ਦੇ ਸਰਕਾਰੀ ਸਕੂਲਾਂ ਦੇ ਹੋਸਟਲਾਂ ’ਚ 2 ਸਾਲਾਂ ਦੌਰਾਨ 24 ਕੁੜੀਆਂ ਹੋਈਆਂ ਗਰਭਵਤੀ
Saturday, Sep 26, 2026 - 07:50 AM (IST)
ਭੁਵਨੇਸ਼ਵਰ (ਏਜੰਸੀ) - ਓਡਿਸ਼ਾ ’ਚ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਰਿਹਾਇਸ਼ੀ ਸਕੂਲਾਂ ਦੇ ਹੋਸਟਲਾਂ ’ਚ ਰਹਿਣ ਵਾਲੀਆਂ ਕੁੜੀਆਂ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਿਛਲੇ 2 ਸਾਲਾਂ ਦੌਰਾਨ ਰਿਹਾਇਸ਼ੀ ਸਕੂਲਾਂ ਦੇ ਹੋਸਟਲਾਂ ਵਿਚ ਰਹਿਣ ਵਾਲੀਆਂ 24 ਕੁੜੀਆਂ ਗਰਭਵਤੀ ਹੋਈਆਂ ਹਨ। ਸੂਬੇ ਦੇ ਇਕ ਮੰਤਰੀ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ’ਚ ਇਸ ਗੱਲ ਦਾ ਖੁਲਾਸਾ ਕੀਤਾ, ਜਿਸ ਨੂੰ ਸੁਣ ਸਾਰੇ ਹੈਰਾਨ ਹੋ ਗਏ।
ਇਹ ਵੀ ਪੜ੍ਹੋ : ਖੁਸ਼ਖ਼ਬਰੀ! ਸਮੇਂ ਤੋਂ ਪਹਿਲਾਂ ਮਿਲੇਗੀ ਸਤੰਬਰ ਮਹੀਨੇ ਦੀ ਤਨਖਾਹ ਤੇ ਪੈਨਸ਼ਨ, AP ਸਰਕਾਰ ਵਲੋਂ ਹੁਕਮ ਜਾਰੀ
ਇਸ ਮਾਮਲੇ ਦੇ ਸਬੰਧ ਵਿਚ ਜਨ ਸਿੱਖਿਆ ਬਾਰੇ ਮੰਤਰੀ ਨਿਤਿਆਨੰਦ ਗੋਂਡ ਨੇ ਕਾਂਗਰਸ ਦੇ ਵਿਧਾਇਕ ਤਾਰਾ ਪ੍ਰਸਾਦ ਬਹਿਨੀਪਤੀ ਦੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਕਿਹਾ ਕਿ 2024-25 ਦੇ ਅਕਾਦਮਿਕ ਸਾਲ ’ਚ ਹੋਸਟਲਾਂ ’ਚ ਰਹਿਣ ਵਾਲੀਆਂ 9 ਕੁੜੀਆਂ ਗਰਭਵਤੀ ਹੋਈਆਂ, ਜਦੋਂ ਕਿ 2025-26 ’ਚ ਅਜਿਹੇ 15 ਮਾਮਲੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਇਹ ਸਕੂਲ ਅਨੁਸੂਚਿਤ ਜਨਜਾਤੀ ਤੇ ਅਨੁਸੂਚਿਤ ਜਾਤੀ ਵਿਕਾਸ, ਘੱਟ ਗਿਣਤੀ ਤੇ ਪੱਛੜੇ ਵਰਗ ਭਲਾਈ ਵਿਭਾਗ ਵੱਲੋਂ ਚਲਾਏ ਜਾਂਦੇ ਹਨ। ਵਧੇਰੇ ਮਾਮਲਿਆਂ ’ਚ ਮੁਲਜ਼ਮ ਸਕੂਲਾਂ ਨਾਲ ਜੁੜੇ ਨਹੀਂ ਸਨ। 13 ਵਿਅਕਤੀਆਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਗਈ ਹੈ। 9 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਵਾਪਰੀ ਦੁੱਖ਼ਦ ਘਟਨਾ: ਮਾਪਿਆਂ ਦੇ ਸੋਹਣੇ ਪੁੱਤ ਨੇ ਚੁੱਕਿਆ ਅਜਿਹਾ ਕਦਮ, ਪਿਆ ਚੀਕ ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
