ਇੰਦਰਾ ਦੀ ਤਰ੍ਹਾਂ ਮੋਦੀ ਦੇ ਭਗਤ ਵੀ ਉਨ੍ਹਾਂ ਨੂੰ ਲੈ ਨਾ ਡੁੱਬਣ- ਸ਼ਿਵ ਸੈਨਾ

Saturday, Jul 08, 2017 - 12:04 PM (IST)

ਇੰਦਰਾ ਦੀ ਤਰ੍ਹਾਂ ਮੋਦੀ ਦੇ ਭਗਤ ਵੀ ਉਨ੍ਹਾਂ ਨੂੰ ਲੈ ਨਾ ਡੁੱਬਣ- ਸ਼ਿਵ ਸੈਨਾ

ਮੁੰਬਈ— ਸ਼ਿਵ ਸੈਨਾ ਨੇ ਜਨਤਕ ਪ੍ਰੋਗਰਾਮਾਂ 'ਚ ਮੋਦੀ-ਮੋਦੀ ਦਾ ਨਾਅਰਾ ਲਾਉਣ ਵਾਲਿਆਂ ਨੂੰ ਆੜੇ ਹੱਥੀਂ ਲਿਆ ਹੈ। ਪਾਰਟੀ ਨੇ ਆਪਣੇ ਅਖਬਾਰ 'ਸਾਮਨਾ' 'ਚ ਕਿਹਾ ਹੈ ਕਿ ਇਹ ਬੇਸ਼ਰਮ ਭਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡੁੱਬਾ ਦੇਣਗੇ। ਅੱਜ ਦੇਸ਼ ਅਜਿਹੇ ਲੋਕਾਂ ਤੋਂ ਸਭ ਤੋਂ ਵੱਡੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ। ਇਹ ਜੋ 'ਮੋਦੀ-ਮੋਦੀ' ਚੀਕਦੇ ਹਨ, ਅਸਲ 'ਚ ਇਸ ਨਾਲ ਪ੍ਰਧਾਨ ਮੰਤਰੀ ਦੇ ਮਾਣ ਨੂੰ ਨੁਕਸਾਨ ਹੋ ਰਿਹਾ ਹੈ। ਪਾਰਟੀ ਨੇ ਯਾਦ ਦਿਵਾਇਆ ਕਿ 1971 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਕਿਸਤਾਨ ਨੂੰ ਝੁੱਕਣ 'ਤੇ ਮਜ਼ਬੂਰ ਕਰ ਦਿੱਤਾ ਸੀ ਅਤੇ ਪੂਰਬੀ ਪਾਕਿਸਤਾਨ ਨੂੰ ਉਸ ਤੋਂ ਵੱਖ ਕਰ ਕੇ ਬੰਗਲਾਦੇਸ਼ ਬਣਵਾ ਦਿੱਤਾ ਸੀ। ਉਸ ਸਮੇਂ ਉਨ੍ਹਾਂ ਦੇ ਭਗਤ ਵੀ 'ਭਾਰਤ ਹੀ ਇੰਦਰਾ ਹੈ' ਦਾ ਨਾਅਰਾ ਲਾਉਣ ਲੱਗੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਚੋਣਾਂ 'ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇੰਦਰਾ ਦੇ ਭਗਤਾਂ ਨੇ ਹੀ ਉਨ੍ਹਾਂ ਨੂੰ ਡੁੱਬੋ ਦਿੱਤਾ ਸੀ।
ਸ਼ੁੱਕਰਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਮੁੰਬਈ ਮਹਾਨ ਨਗਰਪਾਲਿਕਾ 'ਚ ਰਾਜ ਦੇ ਵਿੱਤ ਮੰਤਰੀ ਸੁਧੀਰ ਮੁਨਗੰਟੀਵਾਰ ਜੀ.ਐੱਸ.ਟੀ. ਤੋਂ ਬੀ.ਐੱਮ.ਸੀ. ਨੂੰ ਹੋਏ ਮਾਲੀਆ ਨੁਕਸਾਨ ਭਰਪਾਈ ਦਾ ਚੈੱਕ ਦੇਣ ਲਈ ਆਏ ਸਨ। ਉਸ ਸਮੇਂ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਵੀ ਹਾਜ਼ਰ ਸਨ। ਉਸ ਪ੍ਰੋਗਰਾਮ 'ਚ ਭਾਜਪਾ ਦੇ ਨਗਰ ਸੇਵਕਾਂ ਨੇ 'ਮੋਦੀ-ਮੋਦੀ' ਦੇ ਨਾਅਰੇ ਲਾਏ ਤਾਂ ਸ਼ਿਵ ਸੈਨਾ ਦੇ ਨਗਰ ਸੇਵਕਾਂ ਨੇ 'ਚੋਰ ਹੈ-ਚੋਰ ਹੈ' ਦਾ ਨਾਅਰਾ ਲਾਇਆ। ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਅਖਬਾਰ 'ਚ ਲਿਖਿਆ ਗਿਆ ਕਿ ਭਾਜਪਾ ਨੇ ਸ਼ਿਵ ਸੈਨਾ ਦੇ ਸ਼ੇਰਾਂ ਨੂੰ ਚੁਣੌਤੀ ਦਿੱਤੀ ਤਾਂ ਉਨ੍ਹਾਂ ਨੂੰ 'ਕੰਨ ਦੇ ਹੇਠਾਂ' ਖਿੱਚ ਕੇ ਜਵਾਬ ਦਿੱਤਾ ਗਿਆ। ਅਸੀਂ ਮੋਦੀ ਦਾ ਹਮੇਸ਼ਾ ਪ੍ਰਧਾਨ ਮੰਤਰੀ ਦੇ ਰੂਪ 'ਚ ਸਨਮਾਨ ਕੀਤਾ ਹੈ। ਉਨ੍ਹਾਂ ਦਾ ਨਾਂ ਲੋਕਾਂ ਦਰਮਿਆਨ ਮਾਣ ਨਾਲ ਲਿਆ ਜਾਣਾ ਚਾਹੀਦਾ ਪਰ ਇਸ ਤਰ੍ਹਾਂ ਸਨਕੀ ਤਰੀਕੇ ਨਾਲ ਨਹੀਂ।


Related News