ਅਰਜੁਨ ਦੀ ਤਰ੍ਹਾਂ ਸਿਰਫ਼ ਮੱਛੀ ਦੀ ਅੱਖ ਦੇਖ ਰਹੇ ਹਾਂ, ਜਾਤੀ ਜਨਗਣਨਾ ਕਰਵਾ ਕੇ ਰਹਾਂਗੇ : ਰਾਹੁਲ ਗਾਂਧੀ
Tuesday, Jul 30, 2024 - 06:18 PM (IST)
ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸਦਨ 'ਚ ਕਿਹਾ ਕਿ ਉਨ੍ਹਾਂ ਨੂੰ ਅਰਜਰੁਨ ਦੀ ਤਰ੍ਹਾਂ ਸਿਰਫ਼ ਮੱਛੀ ਦੀ ਅੱਖ ਹੀ ਦਿਖਾਈ ਦੇ ਰਹੀ ਹੈ ਅਤੇ ਉਹ ਦੇਸ਼ 'ਚ ਜਾਤੀ ਜਨਗਣਨਾ ਕਰਵਾ ਕੇ ਰਹਿਣਗੇ। ਉਨ੍ਹਾਂ ਨੇ ਸਦਨ 'ਚ ਬਜਟ 2024-25 'ਤੇ ਚਰਚਾ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਦੀ ਇਕ ਟਿੱਪਣੀ ਤੋਂ ਇਹ ਕਿਹਾ। ਅਨੁਰਾਗ ਠਾਕੁਰ ਨੇ ਰਾਹੁਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕੁਝ ਟਿੱਪਣੀ ਕੀਤੀ, ਜਿਸ 'ਤੇ ਕਾਂਗਰਸ ਅਤੇ ਸਹਿਯੋਗੀ ਦਲਾਂ ਦੇ ਮੈਂਬਰ ਹੰਗਾਮਾ ਕਰਨ ਲੱਗੇ। ਪ੍ਰਧਾਨਗੀ ਸਪੀਕਰ ਜਗਦੰਬਿਕਾ ਪਾਲ ਨੇ ਕਿਹਾ ਕਿ ਜੇਕਰ ਕੁਝ ਇਤਰਾਜ਼ਯੋਗ ਹੈ ਤਾਂ ਉਸ ਨੂੰ ਰਿਕਾਰਡ ਤੋਂ ਹਟਾ ਦਿੱਤਾ ਜਾਵੇਗਾ। ਰਾਹੁਲ ਨੇ ਕਿਹਾ,''ਤੁਸੀਂ ਮੇਰਾ ਜਿੰਨਾ ਅਪਮਾਨ ਕਰਨਾ ਚਾਹੁੰਦੇ ਹੋ, ਤੁਸੀਂ ਖੁਸ਼ੀ ਨਾਲ ਕਰੋ ਪਰ ਇਕ ਗੱਲ ਨਾ ਭੁੱਲਣਾ ਕਿ ਜਾਤੀ ਜਨਗਣਨਾ ਅਸੀਂ ਕਰਵਾ ਕੇ ਰਹਾਂਗੇ।''
ਉਨ੍ਹਾਂ ਕਿਹਾ ਕਿ ਜੋ ਵੀ ਇਸ ਦੇਸ਼ 'ਚ ਦਲਿਤਾਂ, ਆਦਿਵਾਸੀਆਂ ਅਤੇ ਪਿਛੜਿਆਂ ਦੀ ਗੱਲ ਚੁੱਕਦਾ ਹੈ, ਉਨ੍ਹਾਂ ਲਈ ਲੜਦਾ ਹੈ, ਉਸ ਨੂੰ ਗਾਲ੍ਹਾਂ ਖਾਣੀਆਂ ਪੈਂਦੀਆਂ ਹਨ। ਰਾਹੁਲ ਨੇ ਕਿਹਾ,''ਮੈਂ ਇਹ ਸਾਰੀਆਂ ਗਾਲ੍ਹਾਂ ਖੁਸ਼ੀ ਨਾਲ ਖਾਵਾਂਗਾ, ਕਿਉਂਕਿ ਜਿਵੇਂ ਮਹਾਭਾਰਤ 'ਚ ਅਰਜੁਨ ਨੂੰ ਸਿਰਫ਼ ਮੱਛੀ ਦੀ ਅੱਖ ਹੀ ਦਿਖਾਈ ਦੇ ਰਹੀ ਸੀ, ਉਸੇ ਤਰ੍ਹਾਂ ਮੈਨੂੰ ਵੀ ਸਿਰਫ਼ ਮੱਛੀ ਦੀ ਅੱਖ ਹੀ ਦਿਖਾਈ ਦੇ ਰਹੀ ਹੈ। ਅਸੀਂ ਜਾਤੀ ਜਨਗਣਨਾ ਕਰਵਾ ਕੇ ਦਿਖਾਵਾਂਗੇ।'' ਉਨ੍ਹਾਂ ਕਿਹਾ,''ਅਨੁਰਾਗ ਠਾਕੁਰ ਜੀ ਨੇ ਮੈਨੂੰ ਗਾਲ੍ਹਾਂ ਕੱਢੀਆਂ ਹਨ, ਅਨੁਰਾਗ ਜੀ ਨੇ ਮੈਨੂੰ ਅਪਮਾਨਤ ਕੀਤਾ ਹੈ ਪਰ ਮੈਨੂੰ ਅਨੁਰਾਗ ਠਾਕੁਰ ਤੋਂ ਕੋਈ ਮੁਆਫ਼ੀ ਨਹੀਂ ਚਾਹੀਦੀ। ਮੈਂ ਲੜਾਈ ਲੜ ਰਿਹਾ ਹਾਂ।'' ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅਨੁਰਾਗ ਠਾਕੁਰ ਦੀ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਕਿਹਾ ਸਦਨ ਦੇ ਅੰਦਰ ਕਿਸੇ ਮੈਂਬਰ ਦੀ ਜਾਤੀ ਨਹੀਂ ਪੁੱਛੀ ਜਾ ਸਕਦੀ। ਉਨ੍ਹਾਂ ਕਿਹਾ,''ਤੁਸੀਂ ਜਾਤੀ ਕਿਵੇਂ ਪੁੱਛ ਸਕਦੇ ਹੋ? ਤੁਸੀਂ ਜਾਤੀ ਨਹੀਂ ਪੁੱਛ ਸਕਦੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8