ਛੱਤੀਸਗੜ੍ਹ ਦੇ ਮੰਤਰੀ ਦੇ ਘਰ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੇ

05/08/2020 10:20:01 PM

ਰਾਏਪੁਰ, (ਏ.ਐੱਨ.ਆਈ)— ਛੱਤੀਸਗੜ੍ਹ ਦੇ ਸ਼ਹਿਰੀ ਵਿਕਾਸ ਮੰਤਰੀ ਡਾ. ਸ਼ਿਵ ਦਹਰੀਆ ਸ਼ੁੱਕਰਵਾਰ ਨੂੰ ਅਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਤੋਂ ਵਾਲ-ਵਾਲ ਬਚ ਗਏ। ਰਾਜਧਾਨੀ 'ਚ ਸ਼ਾਮ ਨੂੰ ਅਚਾਨਕ ਮੌਸਮ 'ਚ ਤਬਦੀਲੀ ਅਤੇ ਤੇਜ਼ ਤੂਫਾਨ ਦੇ ਨਾਲ ਮੀਂਹ ਦੌਰਾਨ ਮੰਤਰੀ ਦੇ ਸ਼ੰਕਰ ਨਗਰ ਵਿਖੇ ਰਿਹਾਇਸ਼ੀ ਇਮਾਰਤ 'ਚ ਅਸਮਾਨੀ ਬਿਜਲੀ ਡਿੱਗੀ। ਬਿਜਲੀ ਡਿੱਗਣ ਨਾਲ ਸ਼ਾਰਟ ਸਰਕਟ ਕਾਰਨ ਇਮਾਰਤ ਦੀ ਬਿਜਲੀ ਸਪਲਾਈ ਬੰਦ ਹੋ ਗਈ। ਇਸ ਦੌਰਾਨ ਉਥੇ ਮੰਤਰੀ ਵੀ ਮੌਜੂਦ ਸਨ ਅਤੇ ਸਰਕਾਰੀ ਕੰਮਕਾਜ ਨਿਪਟਾ ਰਹੇ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਉਨ੍ਹਾਂ ਦੇ ਕਈ ਕੈਬਨਿਟ ਸਹਿਯੋਗੀਆਂ ਨੇ ਉਨ੍ਹਾਂ ਨੂੰ ਫੋਨ ਕਰ ਕੇ ਹਾਲਚਾਲ ਪੁੱਛਿਆ।


KamalJeet Singh

Content Editor

Related News