ਬਿਹਾਰ 'ਚ ਫਿਰ ਵਰ੍ਹਿਆ ਅਸਮਾਨੀ ਕਹਿਰ, 11 ਦੀ ਮੌਤ
Tuesday, Jun 30, 2020 - 10:56 PM (IST)
ਪਟਨਾ - ਬਿਹਾਰ 'ਚ ਇੱਕ ਵਾਰ ਫਿਰ ਅਸਮਾਨੀ ਕਹਿਰ ਵਰ੍ਹਿਆ ਹੈ। ਮੰਗਲਵਾਰ ਨੂੰ ਸੂਬੇ ਦੇ 5 ਜ਼ਿਲ੍ਹਿਆਂ 'ਚ ਅਸਮਾਨੀ ਬਿਜਲੀ ਡਿੱਗਣ ਕਾਰਣ 11 ਲੋਕਾਂ ਦੀ ਮੌਤ ਹੋ ਗਈ। ਰਾਜਧਾਨੀ 'ਚ 2, ਛਪਰਾ 'ਚ 5, ਨਵਾਦਾ 'ਚ 2, ਲਖੀਸਰਾਏ 'ਚ 1 ਅਤੇ ਜਮੁਈ 'ਚ 1 ਦੀ ਮੌਤ ਹੋਈ ਹੈ।
ਉਥੇ ਹੀ, ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਮਰਨ ਵਾਲੇ ਲੋਕਾਂ ਦੇ ਪ੍ਰਤੀ ਸੰਵੇਦਨਾ ਜ਼ਾਹਿਰ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਫਤ ਦੀ ਇਸ ਘੜੀ 'ਚ ਉਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਹਨ। ਨੀਤੀਸ਼ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਬਿਹਾਰ 'ਚ ਅਸਮਾਨੀ ਬਿਜਲੀ ਡਿੱਗਣ ਅਤੇ ਹਨ੍ਹੇਰੀ-ਤੂਫਾਨ ਨਾਲ ਭਾਰੀ ਤਬਾਹੀ ਹੋਈ ਸੀ। ਬਿਜਲੀ ਡਿੱਗਣ ਕਾਰਣ ਬਿਹਾਰ 'ਚ 83 ਲੋਕਾਂ ਦੀ ਮੌਤ ਹੋ ਗਈ ਸੀ। ਜਦੋਂ ਕਿ ਕਈ ਲੋਕ ਝੁਲਸ ਗਏ ਸਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ 'ਚ ਵੀ ਬਿਜਲੀ ਡਿੱਗਣ ਕਾਰਣ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ ਗਈ ਸੀ।