ਅਸਮਾਨੀ ਬਿਜਲੀ ਦਾ ਕਹਿਰ, 4 ਮਾਸੂਮਾਂ ਨੂੰ ਦਿੱਤੀ ਦਰਦਨਾਕ ਮੌਤ
Friday, Jun 20, 2025 - 10:44 AM (IST)

ਕੌਸ਼ਾਂਬੀ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ 2 ਵੱਖ-ਵੱਖ ਥਾਣਾ ਖੇਤਰਾਂ 'ਚ ਵੀਰਵਾਰ ਦੇਰ ਰਾਤ ਬਿਜਲੀ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਰਾਏ ਅਕਿਲ ਥਾਣਾ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਜੁਗਰਾਜਪੁਰ ਪਿੰਡ ਦੇ ਚਾਰ ਬੱਚੇ - ਸਤੀਸ਼ ਕੁਮਾਰ (13), ਮਨੀ (13), ਪਵਨ ਦਾਸ ਅਤੇ ਦੀਪਾਂਜਲੀ ਬੱਕਰੀਆਂ ਚਰਾ ਰਹੇ ਸਨ। ਇਸ ਦੌਰਾਨ ਤੇਜ਼ ਗਰਜ ਨਾਲ ਬਿਜਲੀ ਡਿੱਗੀ ਅਤੇ ਚਾਰੇ ਬੱਚੇ ਇਸ ਦੀ ਲਪੇਟ 'ਚ ਆ ਗਏ। ਉਨ੍ਹਾਂ ਕਿਹਾ ਕਿ ਪਰਿਵਾਰ ਵਾਲੇ ਤੁਰੰਤ ਬੱਚਿਆਂ ਨੂੰ ਇਕ ਨਿੱਜੀ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਸਤੀਸ਼ ਅਤੇ ਮਨੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਪਵਨ ਅਤੇ ਦੀਪਾਂਜਲੀ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਖ਼ਤਰੇ ਤੋਂ ਬਾਹਰ ਐਲਾਨ ਦਿੱਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਆਫ਼ਤ ਪ੍ਰਬੰਧਨ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਅਤੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦਿਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੂਜੀ ਘਟਨਾ ਕੌਸ਼ਾਂਬੀ ਥਾਣਾ ਖੇਤਰ ਦੇ ਤਾਰਾ ਦਾ ਪੂਰਾ ਪਿੰਡ ਦੀ ਹੈ। ਖੇਤਰ ਅਧਿਕਾਰ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਤਾਰਾ ਦਾ ਪੂਰਾ ਪਿੰਡ 'ਚ ਤਿੰਨ ਬੱਚੇ ਗੋਵਿੰਦ (15), ਰੂਪਾ ਦੇਵੀ (12) ਅਤੇ ਮੋਹਿਤ (10) ਮੱਝਾ ਚਰਾਉਣ ਗਏ ਸਨ, ਉਦੋਂ ਅਸਮਾਨੀ ਬਿਜਲੀ ਡਿੱਗ ਗਈ ਅਤੇ ਤਿੰਨੋਂ ਬੱਚੇ ਝੁਲਸ ਗਏ। ਸਿੰਘ ਨੇ ਦੱਸਿਆ ਕਿ ਗੋਵਿੰਦ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਰੂਪਾ ਦੀ ਜ਼ਿਲ੍ਹਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਮੋਹਿਤ ਦਾ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e