ਕਸ਼ਮੀਰ ਦੇ ਕਈ ਹਿੱਸਿਆਂ ''ਚ ਹਲਕੀ ਬਰਫਬਾਰੀ, ਵਧਿਆ ਤਾਪਮਾਨ

01/04/2020 1:39:43 PM

ਸ਼੍ਰੀਨਗਰ (ਭਾਸ਼ਾ)— ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ਨੀਵਾਰ ਭਾਵ ਅੱਜ ਹਲਕੀ ਬਰਫਬਾਰੀ ਹੋਈ, ਜਿਸ ਨਾਲ ਘੱਟ ਤੋਂ ਘੱਟ ਤਾਪਮਾਨ 'ਚ ਵਾਧਾ ਰਿਕਾਰਡ ਕੀਤਾ ਗਿਆ। ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਕਸ਼ਮੀਰ ਦੇ ਕੁਝ ਹਿੱਸਿਆਂ 'ਚ 2 ਤੋਂ 5 ਇੰਚ ਬਰਫ ਪਈ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਆਸਮਾਨ 'ਚ ਬੱਦਲ ਛਾਏ ਰਹਿਣਗੇ ਅਤੇ ਇਸ ਦੌਰਾਨ ਬਰਫਬਾਰੀ ਵੀ ਹੋਵੇਗੀ। 6 ਤੋਂ 7 ਜਨਵਰੀ ਦਰਮਿਆਨ ਇਸ ਤਰ੍ਹਾਂ ਦਾ ਹੀ ਬਰਫਬਾਰੀ ਹੋਵੇਗੀ। 

ਅਧਿਕਾਰੀ ਨੇ ਕਿਹਾ ਕਿ ਹਲਕੀ ਬਰਫਬਾਰੀ ਕਾਰਨ ਘਾਟੀ 'ਚ ਰਹਿਣ ਵਾਲੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਅਤੇ ਰਾਤ ਦੇ ਤਾਪਮਾਨ 'ਚ ਵੀ ਕੁਝ ਸੁਧਾਰ ਹੋਇਆ ਹੈ। ਸ਼੍ਰੀਨਗਰ ਵਿਚ ਸ਼ੁੱਕਰਵਾਰ ਰਾਤ ਨੂੰ ਤਾਪਮਾਨ 0 ਤੋਂ 0.1 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਕਿ ਵੀਰਵਾਰ ਰਾਤ ਨੂੰ 0 ਤੋਂ 3.7 ਡਿਗਰੀ ਸੈਲਸੀਅਸ ਸੀ। ਉੱਤਰੀ ਕਸ਼ਮੀਰ ਦੇ ਗੁਲਮਰਗ ਦੇ ਸਕੀ ਰਿਜਾਰਟ ਵਿਚ ਤਾਪਮਾਨ ਰਾਤ ਦੇ ਸਮੇਂ 0 ਤੋਂ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੀ ਰਾਤ ਤੋਂ ਦੋ ਡਿਗਰੀ ਸੈਲਸੀਅਸ ਵਧ ਸੀ। ਇੱਥੇ ਦੱਸ ਦੇਈਏ ਇਕ ਕਸ਼ਮੀਰ 'ਚ ਭਾਰੀ ਬਰਫਬਾਰੀ ਕਾਰਨ 21 ਦਸੰਬਰ 2019 ਤੋਂ ਸਭ ਤੋਂ ਠੰਡਾ ਸਮਾਂ ਸ਼ੁਰੂ ਹੋਇਆ ਸੀ ਅਤੇ ਇਹ 31 ਜਨਵਰੀ 2020 ਨੂੰ ਖਤਮ ਹੋਵੇਗਾ।


Tanu

Content Editor

Related News