ਸੱਪ ਨੂੰ ਮੂੰਹ ਰਾਹੀਂ CPR ਦੇ ਕੇ ਬਚਾਈ ਜਾਨ, ਨੌਜਵਾਨ ਦੀ ਬਹਾਦਰੀ ਦੇਖ ਕੇ ਰਹਿ ਜਾਓਗੇ ਦੰਗ (Video)
Wednesday, Oct 16, 2024 - 11:54 PM (IST)
ਨੈਸ਼ਨਲ ਡੈਸਕ : ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਅਨੋਖੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਨੌਜਵਾਨ ਨੇ ਸੀਪੀਆਰ (CPR) ਦੇ ਕੇ ਸੱਪ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਵਰਿੰਦਾਵਨ ਦੇ ਚਾਰ ਰਾਸਤੇ ਵਿਚ ਵਾਪਰੀ।
ਸੱਪ ਦੀ ਹਾਲਾਤ ਸੀ ਖ਼ਰਾਬ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਛੋਟਾ ਸੱਪ ਬੇਹੋਸ਼ੀ ਦੀ ਹਾਲਤ 'ਚ ਪਿਆ ਹੈ। ਸੱਪ ਨਾ ਤਾਂ ਹਿੱਲ ਰਿਹਾ ਸੀ ਅਤੇ ਨਾ ਹੀ ਕੋਈ ਹਰਕਤ ਕਰ ਰਿਹਾ ਸੀ, ਜਿਸ ਕਾਰਨ ਆਸ-ਪਾਸ ਦੇ ਲੋਕ ਚਿੰਤਤ ਸਨ। ਇਹ ਨਜ਼ਾਰਾ ਦੇਖ ਕੇ ਕਿਸੇ ਨੇ ਸਥਾਨਕ ਪੁਲਸ ਅਤੇ ਪਸ਼ੂ ਐੱਨਜੀਓ ਨੂੰ ਸੂਚਿਤ ਕੀਤਾ।
एक शख्स ने सांप को सीपीआर देकर उसकी जान बचाई. यह घटना गुजरात के वडोदरा शहर के वृंदावन चार रास्ते की है।#Vadodara #Snake #CPR pic.twitter.com/9G2wanRuof
— RAJESH KUMAR (@RajeshK38247873) October 16, 2024
ਯਸ਼ ਤੜਵੀ ਨੇ ਕੀਤਾ ਰੈਸਕਿਊ
ਜਾਣਕਾਰੀ ਮੁਤਾਬਕ ਯਸ਼ ਤੜਵੀ ਨਾਂ ਦਾ ਨੌਜਵਾਨ, ਜੋ ਕਿ ਸੱਪਾਂ ਨੂੰ ਬਚਾਉਣ ਦਾ ਮਾਹਰ ਹੈ, ਮੌਕੇ 'ਤੇ ਪਹੁੰਚ ਗਿਆ। ਉਸ ਨੇ ਸਾਵਧਾਨੀ ਨਾਲ ਸੱਪ ਨੂੰ ਚੁੱਕਿਆ ਅਤੇ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ। ਕੁਝ ਹੀ ਸਕਿੰਟਾਂ ਵਿਚ ਸੱਪ ਨੇ ਹਿੱਲਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਾਰਿਆਂ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ : Sahara Group ਦੇ ਦਫ਼ਤਰਾਂ 'ਤੇ ਈਡੀ ਦੀ ਛਾਪੇਮਾਰੀ, ਦਿੱਲੀ ਦੇ ਵੀ ਕਈ ਟਿਕਾਣਿਆਂ 'ਤੇ ਰੇਡ
ਸੱਪ ਨੂੰ ਸੁਰੱਖਿਅਤ ਥਾਂ 'ਤੇ ਭੇਜ ਦਿੱਤਾ ਗਿਆ
ਪੁਲਸ ਨੇ ਦੱਸਿਆ ਕਿ ਇਹ ਸੱਪ ਜ਼ਹਿਰੀਲਾ ਨਹੀਂ ਸੀ। ਇਸ ਤੋਂ ਬਾਅਦ ਇਸ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ, ਤਾਂ ਜੋ ਇਸ ਨੂੰ ਸੁਰੱਖਿਅਤ ਥਾਂ 'ਤੇ ਛੱਡਿਆ ਜਾ ਸਕੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਣੀ ਅਤੇ ਭੋਜਨ ਦੀ ਘਾਟ ਕਾਰਨ ਸੱਪ ਆਬਾਦੀ ਵਾਲੇ ਖੇਤਰ ਵਿਚ ਆ ਗਿਆ ਸੀ ਅਤੇ ਇਸ ਕਾਰਨ ਉਹ ਬੇਹੋਸ਼ ਹੋ ਗਿਆ ਸੀ।
ਜੰਗਲਾਤ ਵਿਭਾਗ ਦੀ ਲੋਕਾਂ ਨੂੰ ਅਪੀਲ
ਸਥਾਨਕ ਜੰਗਲਾਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਆਬਾਦੀ ਵਾਲੇ ਖੇਤਰ ਵਿਚ ਕੋਈ ਜੰਗਲੀ ਜਾਨਵਰ ਦੇਖਦੇ ਹਨ ਤਾਂ ਉਹ ਤੁਰੰਤ ਪੁਲਸ ਅਤੇ ਜੰਗਲਾਤ ਵਿਭਾਗ ਨੂੰ ਸੂਚਿਤ ਕਰਨ ਤਾਂ ਜੋ ਇਸ ਜਾਨਵਰ ਦੀ ਜਾਨ ਨੂੰ ਖਤਰੇ ਵਿਚ ਪਾਏ ਬਿਨਾਂ ਸੁਰੱਖਿਅਤ ਸਥਾਨ 'ਤੇ ਭੇਜਿਆ ਜਾ ਸਕੇ। ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਕਿਸੇ ਵੀ ਜਾਨਵਰ ਦੀ ਜਾਨ ਬਚਾਉਣ ਲਈ ਥੋੜ੍ਹੀ ਜਿਹੀ ਜਾਗਰੂਕਤਾ ਅਤੇ ਯਤਨ ਹੀ ਕਾਫੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8