ਆਫ ਦਿ ਰਿਕਾਰਡ : ਉਪ ਰਾਜਪਾਲ ਮਨੋਜ ਸਿਨਹਾ ਲੜਨਾ ਚਾਹੁੰਦੇ ਹਨ UP ਤੋਂ ਲੋਕ ਸਭਾ ਚੋਣ

Thursday, Sep 28, 2023 - 12:49 PM (IST)

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਇਕ ਸਿਆਸੀ ਵਿਅਕਤੀ ਰਹੇ ਹਨ ਅਤੇ 2017 ਵਿਚ ਯੂ. ਪੀ. ਦੇ ਮੁੱਖ ਮੰਤਰੀ ਬਣਨ ਤੋਂ ਖੁੰਝ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਫਾਦਾਰ ਹੋਣ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੁਖਾਲੇ ਸਬੰਧ ਹੋਣ ਕਾਰਨ ਉਨ੍ਹਾਂ ਨੂੰ ਕੇਂਦਰ ਸਰਕਾਰ ਵਿਚ ਸੁਤੰਤਰ ਵਿਭਾਗ ਦਿੱਤਾ ਗਿਆ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਉਨ੍ਹਾਂ ਨੂੰ ਉਪ ਰਾਜਪਾਲ ਬਣਾ ਕੇ ਜੰਮੂ-ਕਸ਼ਮੀਰ ਭੇਜ ਦਿੱਤਾ ਗਿਆ। ਹੁਣ ਉਹ ਸਰਗਰਮ ਸਿਆਸਤ ਵਿਚ ਵਾਪਸੀ ਦੇ ਚਾਹਵਾਨ ਹਨ। ਸਿਨਹਾ ਨੇ ਆਪਣੇ 2 ਸਾਬਕਾ ਸਤਿਆਪਾਲ ਮਲਿਕ ਅਤੇ ਆਈ. ਏ. ਐੱਸ. ਅਧਿਕਾਰੀ ਜੀ. ਸੀ. ਮੁਰਮੂ, ਜਿਨ੍ਹਾਂ ’ਤੇ ਮੋਦੀ ਬਹੁਤ ਭਰੋਸਾ ਕਰਦੇ ਸਨ, ਦੀ ਤੁਲਨਾ ਵਿਚ ਚੰਗਾ ਕੰਮ ਕੀਤਾ ਹੈ। ਸਿਨਹਾ ਨੇ ਸਥਾਨਕ ਲੋਕਾਂ ਨਾਲ ਤਾਲਮੇਲ ਸਥਾਪਤ ਕਰਨ ਅਤੇ ਘਰੇਲੂ ਅੱਤਵਾਦ ਨੂੰ ਰੋਕਣ ਦੇ ਮਾਮਲੇ ਵਿਚ ਸ਼ਲਾਘਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਗੂਗਲ 'ਤੇ ਖੋਜ ਰਿਹਾ ਸੀ 'ਖ਼ੁਦਕੁਸ਼ੀ ਕਰਨ ਦਾ ਤਰੀਕਾ' ਪੁਲਸ ਨੇ ਇੰਝ ਬਚਾਈ ਜਾਨ

ਸਿਨਹਾ ਨੇ ਹੁਣ ਭਾਜਪਾ ਲੀਡਰਸ਼ਿਪ ਨੂੰ ਦੱਸਿਆ ਹੈ ਕਿ ਉਹ ਆਪਣੇ ਪੁਰਾਣੇ ਚੋਣ ਖੇਤਰ ਗਾਜ਼ੀਪੁਰ ਤੋਂ ਚੋਣ ਲੜਨ ਦੇ ਚਾਹਵਾਨ ਹਨ, ਭਾਵੇਂ ਹੀ ਪਿਛਲੀ ਵਾਰ ਉਹ ਹਾਰ ਗਏ ਸਨ। ਉਹ ਕਹਿੰਦੇ ਰਹੇ ਹਨ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਅਗਲੇ 6 ਮਹੀਨਿਆਂ ਅੰਦਰ ਕਿਸੇ ਵੀ ਸਮੇਂ ਕਰਵਾਈਆਂ ਜਾ ਸਕਦੀਆਂ ਹਨ। ਅਟਕਲਾਂ ਇਹ ਵੀ ਹਨ ਕਿ ਸਿਨਹਾ ਨੂੰ ਇਸ ਦੇ ਬਦਲੇ ਗਾਜ਼ੀਆਬਾਦ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਨੂੰ ਜੰਮੂ-ਕਸ਼ਮੀਰ ਚੋਣਾਂ ਤੋਂ ਬਾਅਦ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਪਤਾ ਲੱਗਾ ਹੈ ਕਿ ਜਨਰਲ ਵੀ. ਕੇ. ਸਿੰਘ, ਜੋ 2019 ਵਿਚ ਗਾਜ਼ੀਆਬਾਦ ਸੀਟ ਤੋਂ ਭਾਰੀ ਫਰਕ ਨਾਲ ਜਿੱਤੇ ਸਨ, ਨੂੰ ਟਿਕਟ ਨਹੀਂ ਮਿਲ ਸਕਦੀ ਕਿਉਂਕਿ 2024 ਵਿਚ ਉਹ 73 ਸਾਲ ਦੇ ਹੋ ਜਾਣਗੇ ਅਤੇ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਜਾ ਸਕਦਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News