ਹੁਣ ਘਰ ਵਿੱਚ ਤੈਅ ਸੀਮਾ ਤੋਂ ਵੱਧ ਰੱਖਣੀ ਹੈ ਸ਼ਰਾਬ ਤਾਂ ਲੈਣਾ ਹੋਵੇਗਾ ਲਾਇਸੈਂਸ
Saturday, Jan 09, 2021 - 08:22 PM (IST)
ਲਖਨਊ - ਉੱਤਰ ਪ੍ਰਦੇਸ਼ ਸਰਕਾਰ ਆਬਕਾਰੀ ਨੀਤੀ ਵਿੱਚ ਵੱਡਾ ਬਦਲਾਅ ਕਰਨ ਜਾ ਰਹੀ ਹੈ। ਸੂਬੇ ਦੀ ਯੋਗੀ ਆਦਿਤਿਅਨਾਥ ਸਰਕਾਰ ਹੁਣ ਆਪਣੇ ਘਰ ਵਿੱਚ ਸੀਮਾ ਤੋਂ ਜ਼ਿਆਦਾ ਸ਼ਰਾਬ ਰੱਖਣ ਲਈ ਲਾਇਸੈਂਸ ਜਾਰੀ ਕਰਨ ਜਾ ਰਹੀ ਹੈ। ਸੂਬਾ ਸਰਕਾਰ ਨੇ ਨਵੀਂ ਆਬਕਾਰੀ ਨੀਤੀ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ- ਵੈਕਸੀਨ ਟ੍ਰਾਇਲ ਦੌਰਾਨ ਵਲੰਟੀਅਰ ਦੀ ਮੌਤ 'ਤੇ ਭਾਰਤ ਬਾਇਓਟੈਕ ਨੇ ਦਿੱਤੀ ਸਫਾਈ
ਸੂਬਾ ਸਰਕਾਰ ਨੇ ਇਹ ਨਵੀਂ ਵਿਵਸਥਾ ਸਾਲ 2021-22 ਲਈ ਜਾਰੀ ਆਬਕਾਰੀ ਨੀਤੀ ਵਿੱਚ ਕੀਤੀ ਹੈ। ਜੇਕਰ ਕਿਸੇ ਨੂੰ ਆਪਣੇ ਘਰ ਵਿੱਚ ਇਸਤੇਮਾਲ ਲਈ ਤੈਅ ਸੀਮਾ ਤੋਂ ਜ਼ਿਆਦਾ ਸ਼ਰਾਬ ਰੱਖਣੀ ਹੈ ਤਾਂ ਉਸ ਦੇ ਲਈ ਆਬਕਾਰੀ ਵਿਭਾਗ ਨੂੰ ਅਰਜ਼ੀ ਦੇ ਕੇ ਲਾਇਸੈਂਸ ਹਾਸਲ ਕਰਨਾ ਹੋਵੇਗਾ। ਸਾਲ 2021-22 ਲਈ ਵਿਦੇਸ਼ੀ ਸ਼ਰਾਬ, ਬੀਅਰ ਅਤੇ ਸ਼ਰਾਬ ਦੇ ਭੰਡਾਰ ਦੀ ਮਨਜ਼ੂਰੀ 15 ਫਰਵਰੀ ਤੋਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਮੱਧ ਪ੍ਰਦੇਸ਼ : ਲਵ ਜਿਹਾਦ ਰੋਕਣ ਲਈ ਸੂਬੇ ਵਿੱਚ ਨਵਾਂ ਕਾਨੂੰਨ ਲਾਗੂ
ਯੋਗੀ ਸਰਕਾਰ ਨੇ ਆਬਕਾਰੀ ਵਿਭਾਗ ਤੋਂ ਅਗਲੇ ਵਿੱਤੀ ਸਾਲ ਵਿੱਚ 6 ਹਜ਼ਾਰ ਕਰੋੜ ਵਧਾ ਕੇ 34,500 ਕਰੋੜ ਰੁਪਏ ਦੀ ਮਾਮਲਾ ਪ੍ਰਾਪਤੀ ਦਾ ਟੀਚਾ ਰੱਖਿਆ ਹੈ, ਜਿਸ ਦੇ ਤਹਿਤ ਉੱਤਰ ਪ੍ਰਦੇਸ਼ ਵਿੱਚ ਸ਼ਰਾਬ ਉਤਪਾਦਨ ਨੂੰ ਉਤਸ਼ਾਹਤ ਕੀਤਾ ਗਿਆ। ਨਵੀਂ ਨੀਤੀ ਦਾ ਟੀਚਾ ਈਜ਼ ਆਫ ਡੂਇੰਗ ਬਿਜਨੇਸ ਅਤੇ ਗੁਡ ਗਵਰਨੈਂਸ ਨੂੰ ਬੜਾਵਾ ਦੇਣਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।