LIC HFL 'ਚ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

Tuesday, Aug 21, 2018 - 11:08 AM (IST)

LIC HFL 'ਚ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ— ਭਾਰਤੀ ਜੀਵਨ ਬੀਮਾ ਨਿਗਮ(ਐੱਲ.ਓ.ਸੀ.)ਨੇ ਇਸ ਸਾਲ ਬੰਪਰ ਭਰਤੀਆਂ ਨਿਕਲੀਆਂ ਹਨ, ਜਿਸ ਦੇ ਲਈ ਗ੍ਰੈਜੂਏਟ ਨੌਜਵਾਨ ਅਪਲਾਈ ਕਰ ਸਕਦੇ ਹਨ। ਹਾਊਸਿੰਗ ਫਾਇਨੈਂਸ ਲਿਮਿਟਡ,ਐੱਲ.ਓ.ਸੀ. ਨੇ ਅਸਿਸਟੈਂਟ ਐਸੋਸੀਏਟ ਅਤੇ ਅਸਿਸਟੈਂਟ ਮੈਨੇਜਰ ਲਈ 300 ਅਹੁਦਿਆਂ ਲਈ ਆਸਾਮੀਆਂ ਕੱਢੀਆਂ ਹਨ, ਜਿਸ ਦੇ ਲਈ ਇਛੁੱਕ ਅਤੇ ਯੋਗੀ ਗ੍ਰੈਜੂਏਟ ਵਿਦਿਆਰਥੀ ਅਪਲਾਈ ਕਰ ਸਕਦੇ ਹਨ। 
ਮੁੱਖ ਤਾਰੀਕਾਂ
- ਆਨ ਲਾਈਨ ਰਜਿਸਟ੍ਰੇਸ਼ਨ ਅਤੇ ਫੀਸ ਭਰਨ ਦੀ ਤਾਰੀਕ:21 ਅਗਸਤ 2018।
- ਆਨ ਲਾਈਨ ਰਜਿਸਟ੍ਰੇਸ਼ਨ ਅਤੇ ਫੀਸ ਭਰਨ ਦੀ ਆਖ਼ਰੀ ਤਾਰੀਕ: 6 ਸਤੰਬਰ 2018।
- ਕਾਲ ਲੇਟਰ ਡਾਊਨਲੋਡ ਕਰਨ ਦੀ ਤਾਰੀਕ- 24 ਸਤੰਬਰ 2018।
- ਅਸਿਸਟੈਂਟ ਅਹੁਦੇ ਲਈ ਪੇਪਰ: 6 ਜਾਂ 7 ਅਕਤੂਰ 2018
- ਐਸੋਸੀÂੈਟ ਦੇ ਅਹੁਦੇ ਲਈ ਪੇਪਰ: 6 ਜਾਂ 7 ਅਕਤੂਬਰ 2018।
- ਅਸਿਸਟੈਂਟ ਮੈਨੇਜਰ ਦੇ ਅਹੁਦੇ ਲਈ ਪੇਪਰ ਦੀ ਤਾਰੀਕ: 6 ਜਾਂ 7 ਅਕਤੂਬਰ 2018।
ਇਸ ਤਰ੍ਹਾਂ ਕਰੋ ਅਪਲਾਈ- ਇਸ ਲਈ ਉਮੀਦਵਾਰ ਐੱਚ.ਐੱਫ.ਐੱਲ. ਦੀ ਵੈਬਸਾਈਟ www.lichousing.com  'ਤੇ ਜਾਣ ਅਤੇ ਫਿਰ Careers ਆਪਸ਼ਨ 'ਤੇ ਕਲਿੱਕ ਕਰਨ। ਧਿਆਨ ਰਹੇ ਕਿ ਅਪਲਾਈ ਆਨਲਾਈਨ ਹੀ ਕੀਤਾ ਜਾਵੇ ਅਤੇ ਇਸ ਦੇ ਇਲਾਵਾ ਕਿਸੇ ਹੋਰ ਮਾਧਿਅਮ ਲਈ ਕੀਤਾ ਗਿਆ ਅਪਲਾਈ ਖਾਰਜ਼ ਕਰ ਦਿੱਤਾ ਜਾਵੇਗਾ। ਅਪਲਾਈ ਕਰਦੇ ਸਮੇਂ ਕਿਸੇ ਤਰ੍ਹਾ ਦੀ ਗਲਤੀ ਨਾ ਹੋਵੇ। ਜੇਕਰ ਕਿਸੀ ਐਪਲੀਕੇਸ਼ਨ 'ਚ ਗਲਤੀ ਹੋ ਜਾਵੇ ਤਾਂ ਉਸ ਨੂੰ ਖਾਰਜ਼ ਕਰ ਦਿੱਤਾ ਜਾਵੇਗਾ ਅਤੇ ਫੀਸ ਰਿਫੰਡ ਨਹੀਂ ਹੋਵੇਗੀ।


Related News