ਕੇਂਦਰ ਸਰਕਾਰ ਨੇ 5 ਸਾਲਾਂ ਲਈ ਹੋਰ ਵਧਾਈ ਲਿੱਟੇ ''ਤੇ ਪਾਬੰਦੀ : ਗ੍ਰਹਿ ਮੰਤਰਾਲੇ

05/14/2019 1:10:23 PM

ਨਵੀਂ ਦਿੱਲੀ (ਭਾਸ਼ਾ)— ਕੇਂਦਰ ਸਰਕਾਰ ਨੇ ਲਿਬਰੇਸ਼ਨ ਟਾਈਗਰਜ਼ ਆਫ ਤਮਿਲ ਈਲਮ (ਲਿੱਟੇ) ਵਿਰੁੱਧ ਪਾਬੰਦੀ 5 ਸਾਲਾਂ ਲਈ ਹੋਰ ਵਧਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਮੰਤਰਾਲੇ ਨੇ ਦੱਸਿਆ, ''ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਤਹਿਤ ਇਸ ਪਾਬੰਦੀ ਨੂੰ ਵਧਾਇਆ ਗਿਆ ਹੈ।

PunjabKesari

ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਲਿੱਟੇ ਵਲੋਂ ਜਾਰੀ ਹਿੰਸਾ ਅਤੇ ਵਿਘਨਕਾਰੀ ਗਤੀਵਿਧੀਆਂ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਹਾਨੀਕਾਰਕ ਹਨ। ਇਸ ਵਿਚ ਕਿਹਾ ਗਿਆ ਹੈ ਕਿ ਲਿੱਟੇ ਵਲੋਂ ਭਾਰਤ ਵਿਰੋਧੀ ਰਵੱਈਆ ਅਪਣਾਉਣ ਕਾਰਨ ਇਹ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰਦਾ ਹੈ। ਲਿੱਟੇ ਜਾਂ ਤਮਿਲ ਟਾਈਗਰਜ਼ ਦਾ ਗਠਨ 1976 ਵਿਚ ਵੀ. ਪ੍ਰਭਾਕਰਨ ਨੇ ਕੀਤਾ ਸੀ। ਇਸ ਦਾ ਗਠਨ ਸ਼੍ਰੀਲੰਕਾ 'ਚ ਸੁਤੰਤਰ ਤਮਿਲ ਰਾਜ ਦੀ ਸਥਾਪਨਾ ਦੇ ਮਕਸਦ ਨਾਲ ਕੀਤਾ ਗਿਆ ਸੀ।


Tanu

Content Editor

Related News