ਦਿੱਲੀ 'ਚ ਸਕੂਟੀ ਸਵਾਰ ਕੁੜੀ ਦੀ ਮੌਤ 'ਤੇ ਬੋਲੇ LG ਸਕਸੈਨਾ, 'ਸ਼ਰਮ ਨਾਲ ਸਿਰ ਝੁਕ ਗਿਆ'

Monday, Jan 02, 2023 - 01:02 PM (IST)

ਦਿੱਲੀ 'ਚ ਸਕੂਟੀ ਸਵਾਰ ਕੁੜੀ ਦੀ ਮੌਤ 'ਤੇ ਬੋਲੇ LG ਸਕਸੈਨਾ, 'ਸ਼ਰਮ ਨਾਲ ਸਿਰ ਝੁਕ ਗਿਆ'

ਨਵੀਂ ਦਿੱਲੀ- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਦਿੱਲੀ ਦੇ ਕਾਂਝਵਾਲਾ ਹਾਦਸੇ 'ਤੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਅਣਮਨੁੱਖੀ ਘਟਨਾ ਨਾਲ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਕੰਝਾਵਲਾ 'ਚ 20 ਸਾਲਾ ਇਕ ਕੁੜੀ ਦੀ ਸਕੂਟੀ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਕੁੜੀ ਨੂੰ ਸੁਲਤਾਨਪੁਰੀ ਤੋਂ ਕੰਝਾਵਾਲਾ ਤਕ ਕਰੀਬ 4 ਕਿਲੋਮੀਟਰ ਘਸੀਟਦੇ ਹੋਏ ਲੈ ਗਈ। ਐਤਵਾਰ ਨਵੇਂ ਸਾਲ ਨੂੰ ਹੋਏ ਹਾਦਸੇ ਵਿਚ ਕੁੜੀ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ- ਨਵੇਂ ਸਾਲ ਦੇ ਜਸ਼ਨ ਦੌਰਾਨ ਦਿੱਲੀ ’ਚ ਦਿਲ ਹਲੂਣ ਦੇਣ ਵਾਲੀ ਘਟਨਾ, ਕੁੜੀ ਨੂੰ ਘੜੀਸ ਕੇ ਲੈ ਗਏ ਕਾਰ ਸਵਾਰ

ਉਪ ਰਾਜਪਾਲ ਸਕਸੈਨਾ ਨੇ ਟਵੀਟ ਕੀਤਾ, 'ਕੰਝਾਵਲਾ-ਸੁਲਤਾਨਪੁਰੀ ਵਿਚ ਵਾਪਰੇ ਅਣਮਨੁੱਖੀ ਘਟਨਾ ਨਾਲ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਹੈ ਅਤੇ ਮੈਂ ਅਪਰਾਧੀਆਂ ਦੀ ਭਿਆਨਕ ਅਸੰਵੇਦਨਸ਼ੀਲਤਾ ਦੇਖ ਕੇ ਹੈਰਾਨ ਹਾਂ। ਪੁਲਸ ਕਮਿਸ਼ਨਰ ਨਾਲ ਸਥਿਤੀ 'ਤੇ ਨਜ਼ਰ ਰੱਖ ਰਿਹਾ ਹਾਂ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।' ਉਪ ਰਾਜਪਾਲ ਨੇ ਕਿਹਾ ਕਿ ਕੁੜੀ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਯਕੀਨੀ ਕੀਤੀ ਜਾਵੇਗੀ। ਮੈਂ ਅਪੀਲ ਕਰਦਾ ਹਾਂ ਕਿ ਇਸ ਨੂੰ ਇਕ ਮੌਕੇ ਵਾਂਗ ਨਾ ਵੇਖੋ। ਇਕ ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਸਮਾਜ ਬਣਾਉਣ ਦੀ ਦਿਸ਼ਾ 'ਚ ਮਿਲ ਕੇ ਕੰਮ ਕਰੋ। 

ਇਹ ਵੀ ਪੜ੍ਹੋ-  ਸ਼ਹਿਰ ਦੀਆਂ ਗਲੀਆਂ 'ਚ ਝਾੜੂ ਲਾਉਂਦੀ ਸੀ ਚਿੰਤਾ ਦੇਵੀ, ਲੋਕਾਂ ਨੇ ਦਿੱਤਾ ਵੱਡਾ ਮਾਣ

PunjabKesari

ਦੱਸਣਯੋਗ ਹੈ ਕਿ ਕਾਰ ਦੀ ਟੱਕਰ ਤੋਂ 20 ਸਾਲਾ ਸਕੂਟੀ ਸਵਾਰ ਕੁੜੀ ਦੀ ਮੌਤ ਹੋ ਗਈ। ਟੱਕਰ ਮਗਰੋਂ ਕਾਰ ਸਵਾਰ ਵਲੋਂ ਕਈ ਕਿਲੋਮੀਟਰ ਤੱਕ ਘਸੀਟਦੇ ਹੋਏ ਲਿਜਾਇਆ ਗਿਆ ਸੀ। ਘਟਨਾ ਮਗਰੋਂ ਕੁੜੀ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਘਸੀਟਣ ਕਾਰਨ ਉਸ ਦੇ ਕੱਪੜੇ ਅਤੇ ਸਰੀਰ ਦਾ ਪਿਛਲਾ ਹਿੱਸਾ ਤੱਕ ਫਟ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਸ਼ਰਾਬ ਦੇ ਨਸ਼ੇ ਵਿਚ ਸਨ। ਇਸ ਮਾਮਲੇ ਨੂੰ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਦੀ ਚੀਫ਼ ਸਵਾਤੀ ਮਾਲੀਵਾਲ ਨੇ ਵੀ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ- ਮੁਸਲਿਮ ਵਿਅਕਤੀ ਨੇ ਬੀਮਾਰ ਹਿੰਦੂ ਬੱਚੇ ਦੀ ਜਾਨ ਬਚਾਉਣ ਲਈ ਕੀਤਾ ਖ਼ੂਨਦਾਨ


author

Tanu

Content Editor

Related News