''''ਆਪ੍ਰੇਸ਼ਨ ‘ਸਿੰਧੂਰ’ ਵਿਚ 100 ਤੋਂ ਵੱਧ ਪਾਕਿ ਫੌਜੀ ਮਾਰੇ ਗਏ, ਫੌਜ ਨੇ 12 ਜਹਾਜ਼ਾਂ ਨੂੰ ਵੀ ਡੇਗਿਆ ; LG ਰਾਜੀਵ ਘਈ
Wednesday, Oct 15, 2025 - 09:55 AM (IST)

ਨਵੀਂ ਦਿੱਲੀ- ਭਾਰਤੀ ਫੌਜ ਦੇ ਡਿਪਟੀ ਚੀਫ਼ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਦਾ ਜਵਾਬ ਦੇਣਾ ਜ਼ਰੂਰੀ ਸੀ। ਭਾਰਤੀ ਫੌਜਾਂ ਨੇ ਇਸ ਲਈ ਪਹਿਲਾਂ ਹੀ ਤਿਆਰੀ ਕਰ ਲਈ ਸੀ।
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਵੱਲੋਂ ਮਰਨ ਉਪਰੰਤ ਦਿੱਤੇ ਗਏ ਪੁਰਸਕਾਰਾਂ ਦੀ ਸੂਚੀ ਦਰਸਾਉਂਦੀ ਹੈ ਕਿ ਆਪ੍ਰੇਸ਼ਨ ‘ਸਿੰਧੂਰ’ ਦੌਰਾਨ ਕੰਟਰੋਲ ਰੇਖਾ ’ਤੇ 100 ਤੋਂ ਵੱਧ ਪਾਕਿਸਤਾਨੀ ਫੌਜੀ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ਦਾ ਜਵਾਬ ਦੇਰ ਨਾਲ ਦਿੱਤਾ ਗਿਆ ਪਰ ਇਹ ਇਕ ਸੋਚ-ਸਮਝ ਕੇ ਚੁੱਕਿਆ ਗਿਆ ਕਦਮ ਸੀ।
ਇਹ ਵੀ ਪੜ੍ਹੋ- ''ਨੋਬਲ ਲਈ ਨਹੀਂ, ਲੋਕਾਂ ਦੀ ਜਾਨ ਬਚਾਉਣ ਲਈ...'' , ਟਰੰਪ ਨੇ ਮੁੜ ਲਿਆ ਭਾਰਤ-ਪਾਕਿ ਜੰਗ ਰੁਕਵਾਉਣ ਦਾ ਕ੍ਰੈਡਿਟ
ਉਨ੍ਹਾਂ ਕਿਹਾ ਕਿ ਮਈ ਵਿਚ ਹੋਏ ਟਕਰਾਅ ਦੌਰਾਨ ਪਾਕਿਸਤਾਨ ਨੇ ਘੱਟੋ-ਘੱਟ 12 ਜਹਾਜ਼ ਗੁਆ ਦਿੱਤੇ। ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਨੇ ਵੀ ਕੁਝ ਦਿਨ ਪਹਿਲਾਂ ਇਹ ਜਾਣਕਾਰੀ ਦਿੱਤੀ ਸੀ।
ਅਪ੍ਰੈਲ 2025 ਵਿਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹਮਲਾ ਕੀਤਾ, ਜਿਸ ਵਿਚ 26 ਮਾਸੂਮ ਸੈਲਾਨੀ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪ੍ਰੇਸ਼ਨ ‘ਸਿੰਧੂਰ’ ਸ਼ੁਰੂ ਕੀਤਾ।
ਇਹ ਵੀ ਪੜ੍ਹੋ- ਖ਼ਰਾਬ ਹੋਣ ਵਾਲੇ ਹਨ ਅਮਰੀਕਾ ਦੇ ਹਾਲਾਤ ! ਸ਼ਟਡਾਊਨ ਨੇ ਵਿਗਾੜੀ ਦੇਸ਼ ਦੀ ਚਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e