LG ਮਨੋਜ ਸਿਨਹਾ ਨੇ 550 ਤੋਂ ਜ਼ਿਆਦਾ ਪੁਲਸ ਮੁਲਾਜ਼ਮਾਂ ਦੇ ਪ੍ਰਮੋਸ਼ਨ ਨੂੰ ਦਿੱਤੀ ਮਨਜ਼ੂਰੀ

09/23/2020 7:19:25 PM

ਜੰਮੂ - ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਦਹਕਿਆਂ ਪੁਰਾਣੇ ਵਿਵਾਦਾਂ ਅਤੇ ਸਿੱਟੇ ਵਜੋਂ ਮੁਕੱਦਮਿਆਂ ਨੂੰ ਰੋਕਣ ਲਈ ਬੁੱਧਵਾਰ ਨੂੰ ਐੱਸ.ਪੀ. ਅਤੇ ਡਿਪਟੀ ਐੱਸ.ਪੀ. ਪੱਧਰ ਦੇ 550 ਤੋਂ ਜ਼ਿਆਦਾ ਅਧਿਕਾਰੀਆਂ ਦੇ ਨਿਯਮਤ ਕਰਨ ਅਤੇ ਤਰੱਕੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਨਹਾ ਨੇ ਕਿਹਾ ਕਿ ਪੁਲਸ ਮੁਲਾਜ਼ਮਾਂ ਦੇ ਕਰੀਅਰ ਦੀ ਤਰੱਕੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਦੇ ਮੁੱਦੇ ਦੀ ਦੇਖਭਾਲ ਕਰਨਾ ਸਾਡੀ ਸਾਮੂਹਕ ਜ਼ਿੰਮੇਦਾਰੀ ਹੈ।

ਅਧਿਕਾਰੀਆਂ ਨੇ ਕਿਹਾ ਕਿ ਸਾਬਕਾ ਲੈਫਟਿਨੈਂਟ ਗਵਰਨਰ ਜੀ.ਸੀ. ਮੁਰਮੂ ਵੱਲੋਂ ਸ਼ੁਰੂ ਕਾਰਵਾਈ ਨੇ ਆਖ਼ਿਰਕਾਰ ਜੰਮੂ-ਕਸ਼ਮੀਰ ਪੁਲਸ ਦੇ ਗਜ਼ਟਿਡ ਕੈਡਰ ਅਧਿਕਾਰੀਆਂ ਦੇ ਕਰੀਅਰ ਦੀ ਤਰੱਕੀ ਦਾ ਰਾਹ ਪੱਧਰਾ ਕਰ ਦਿੱਤਾ। ਅਧਿਕਾਰਕ ਬੁਲਾਰਾ ਨੇ ਕਿਹਾ, ਸਰਕਾਰ ਨੇ ਐੱਸ.ਪੀ. ਅਤੇ ਡਿਪਟੀ ਐੱਸ.ਪੀ. ਦੇ ਪੱਧਰ 'ਤੇ 550 ਤੋਂ ਜ਼ਿਆਦਾ ਅਧਿਕਾਰੀਆਂ ਨੂੰ ਨਿਯਮਤ ਅਤੇ ਤਰੱਕੀ ਦਿੱਤੀ ਹੈ। ਉਥੇ ਹੀ ਡਿਪਟੀ ਐੱਸ.ਪੀ. ਦੇ 300 ਤੋਂ ਜ਼ਿਆਦਾ ਅਧਿਕਾਰੀਆਂ ਦੇ ਪੱਖ 'ਚ ਚੋਣ ਗ੍ਰੇਡ ਦੀ ਮਨਜ਼ੂਰੀ ਦਿੱਤੀ ਹੈ।

ਜਦੋਂ ਕਿ ਅਧਿਕਾਰੀਆਂ ਨੂੰ ਐੱਸ.ਪੀ. ਅਤੇ ਡਿਪਟੀ ਐੱਸ.ਪੀ. ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ, ਉਨ੍ਹਾਂ ਨੂੰ ਸਿਰਫ ਤਰੱਕੀ ਨੂੰ ਨਿਯਮਤ ਕਰਨ ਦੀ ਅਣਹੋਂਦ 'ਚ ਇੰਸਪੈਕਟਰਾਂ ਦੇ ਹੀ ਲਾਭ ਮਿਲ ਰਹੇ ਸਨ। ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪੁਲਸ ਅਧਿਕਾਰੀ ਅੱਤਵਾਦ ਖਿਲਾਫ ਲੜਾਈ 'ਚ ਸਭ ਤੋਂ ਅੱਗੇ ਰਹੇ ਹਨ, ਜੋ ਮਿਸਾਲੀ ਹਿੰਮਤ ਦਿਖਾਉਂਦੇ ਹਨ ਅਤੇ ਇੱਕ ਸੁਰੱਖਿਅਤ ਮਾਹੌਲ ਯਕੀਨੀ ਕਰਦੇ ਹਨ ਪਰ ਪੁਲਸ ਮਹਿਕਮਾ ਲੰਬੇ ਸਮੇਂ ਤੋਂ ਪੁਰਾਣੇ ਵਿਵਾਦਾਂ ਨਾਲ ਘਿਰਿਆ ਹੋਇਆ ਸੀ।


Inder Prajapati

Content Editor

Related News