LG ਮੇਰੇ ਹੈੱਡਮਾਸਟਰ ਨਹੀਂ, ਲੋਕਾਂ ਨੇ ਮੈਨੂੰ ਮੁੱਖ ਮੰਤਰੀ ਬਣਾਇਆ ਹੈ: CM ਕੇਜਰੀਵਾਲ
Tuesday, Jan 17, 2023 - 03:27 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਉਪ ਰਾਜਪਾਲ (ਲੈਫਟੀਨੈਂਟ ਗਵਰਨਰ) ਵੀ. ਕੇ. ਸਕਸੈਨਾ ਸੌੜੀ ਮਾਨਸਿਕਤਾ ਤੋਂ ਪੀੜਤ ਹਨ ਅਤੇ ਸ਼ਹਿਰ ਵਿਚ ਗਰੀਬ ਬੱਚਿਆਂ ਲਈ ਚੰਗੀ ਸਿੱਖਿਆ ਨਹੀਂ ਚਾਹੁੰਦੇ। ਸਰਕਾਰੀ ਕੰਮਕਾਜ ਵਿਚ ਉਪ ਰਾਜਪਾਲ ਦੀ ਦਖ਼ਲ ਅੰਦਾਜ਼ੀ 'ਤੇ ਦਿੱਲੀ ਵਿਧਾਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੇਰੇ ਅਧਿਆਪਕਾਂ ਨੇ ਵੀ ਕਦੇ ਇਸ ਤਰ੍ਹਾਂ ਮੇਰਾ ਹੋਮਵਰਕਰ ਚੈੱਕ ਨਹੀਂ ਕੀਤਾ, ਜਿਵੇਂ ਉਪ ਰਾਜਪਾਲ ਫਾਈਲਾਂ ਖੰਗਾਲਦੇ ਹਨ।
ਇਹ ਵੀ ਪੜ੍ਹੋ- CM ਕੇਜਰੀਵਾਲ ਨਾਲ 'ਆਪ' ਵਿਧਾਇਕਾਂ ਨੇ ਕੱਢਿਆ ਮਾਰਚ, ਕਿਹਾ- LG ਸਾਬ੍ਹ ਅਧਿਆਪਕਾਂ ਨੂੰ ਫਿਨਲੈਂਡ ਜਾਣ ਦਿਓ
ਕੇਜਰੀਵਾਲ ਨੇ ਕਿਹਾ ਕਿ ਉਪ ਰਾਜਪਾਲ ਮੇਰੇ ਹੈੱਡਮਾਸਟਰ ਨਹੀਂ ਹਨ। ਲੋਕਾਂ ਨੇ ਮੈਨੂੰ ਮੁੱਖ ਮੰਤਰੀ ਬਣਾਇਆ ਹੈ। ਉਪ ਰਾਜਪਾਲ ਕੌਣ ਹਨ? ਉਹ ਕਿੱਥੋਂ ਆਏ ਹਨ? ਉਹ ਸਾਡੇ ਸਿਰ 'ਤੇ ਬੈਠੇ ਹਨ। ਕੀ ਹੁਣ ਉਹ ਇਸ ਗੱਲ ਦਾ ਫ਼ੈਸਲਾ ਕਰਨਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਨ ਕਿੱਥੇ ਭੇਜੀਏ? ਸਾਡਾ ਦੇਸ਼ ਅਜਿਹੀ ਸੌੜੀ ਮਾਨਸਿਕਤਾ ਕਾਰਨ ਪਿਛੜ ਰਿਹਾ ਹੈ।
ਇਹ ਵੀ ਪੜ੍ਹੋ- ਜੋਸ਼ੀਮੱਠ ਸੰਕਟ: SC ਨੇ ਸੁਣਵਾਈ ਤੋਂ ਕੀਤਾ ਇਨਕਾਰ, ਕਿਹਾ- ਉੱਤਰਾਖੰਡ ਹਾਈ ਕੋਰਟ ਜਾਓ
ਕੇਜਰੀਵਾਲ ਨੇ ਕਿਹਾ ਕਿ ਜੀਵਨ ਵਿਚ ਕੁਝ ਸਥਾਈ ਨਹੀਂ ਹੈ। ਅਸੀਂ ਵੀ ਕੱਲ ਸੱਤਾ ਵਿਚ ਆ ਸਕਦੇ ਹਾਂ। ਸਾਡੇ ਵੀ ਉਪ ਰਾਜਪਾਲ ਹੋਣਗੇ। ਸਾਡੀ ਸਰਕਾਰ ਜਨਤਾ ਨੂੰ ਪਰੇਸ਼ਾਨ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਉਪ ਰਾਜਪਾਲ ਕੋਲ ਖ਼ੁਦ ਫ਼ੈਸਲੇ ਕਰਨ ਦਾ ਅਧਿਕਾਰ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਪੱਸ਼ਟ ਰੂਪ ਤੋਂ ਕਿਹਾ ਸੀ ਕਿ ਉਹ ਪੁਲਸ, ਜ਼ਮੀਨ ਅਤੇ ਜਨਤਕ ਵਿਵਸਥਾ ਤੋਂ ਇਲਾਵਾ ਹੋਰ ਮੁੱਦਿਆਂ 'ਤੇ ਫ਼ੈਸਲਾ ਨਹੀਂ ਕਰ ਸਕਦੇ।