ਗੁਰੂਗ੍ਰਾਮ ''ਚ ਕਰੰਟ ਲੱਗਣ ਕਾਰਨ ਤੇਂਦੂਏ ਦੀ ਮੌਤ
Thursday, Jun 20, 2019 - 11:37 AM (IST)

ਚੰਡੀਗੜ੍ਹ—ਹਰਿਆਣਾ ਦੇ ਗੁਰੂਗ੍ਰਾਮ ਦੇ ਇੱਕ ਪਿੰਡ 'ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਲੋਕਾਂ ਨੇ ਮਰਿਆ ਹੋਇਆ ਤੇਂਦੂਆ ਇੱਕ ਰੁੱਖ ਨਾਲ ਲਟਕਦਾ ਹੋਇਆ ਦੇਖਿਆ। ਮਿਲੀ ਜਾਣਕਾਰੀ ਮੁਤਾਬਕ ਗੁਰੂਗ੍ਰਾਮ ਜ਼ਿਲੇ ਦੇ ਮੰਡਾਵਰ ਪਿੰਡ 'ਚ ਇੱਕ ਤੇਂਦੂਆ ਆ ਗਿਆ ਅਤੇ ਰੁੱਖ 'ਤੇ ਚੜ੍ਹ ਗਿਆ। ਰੁੱਖ ਦੇ ਨਾਲ ਬਿਜਲੀ ਦੀਆਂ ਤਾਰਾਂ ਹੋਣ ਕਾਰਨ ਤੇਂਦੂਆ ਉਸ ਦੀ ਲਪੇਟ 'ਚ ਆ ਗਿਆ ਅਤੇ ਕਰੰਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਤੇਂਦੂਏ ਦੀ ਲਾਸ਼ ਤਾਰਾਂ ਨਾਲ ਲਟਕ ਗਈ। ਹਾਦਸਾ ਵਾਪਰਨ ਤੋਂ ਬਾਅਦ ਬਿਜਲੀ ਵਿਭਾਗ ਨੇ ਇਲਾਕੇ 'ਚ ਬਿਜਲੀ ਬੰਦ ਕਰ ਦਿੱਤੀ ਅਤੇ ਵਣ ਵਿਭਾਗ ਦੇ ਆਧਿਕਾਰੀਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਹਾਦਸੇ ਵਾਲੇ ਸਥਾਨ 'ਤੇ ਵਣ ਵਿਭਾਗ ਦੇ ਅਧਿਕਾਰੀ ਪਹੁੰਚੇ ਅਤੇ ਤੇਂਦੂਏ ਦੀ ਲਾਸ਼ ਨੂੰ ਰੁੱਖ ਤੋਂ ਉਤਾਰਿਆ ਗਿਆ।