3 ਸਾਲਾ ਬੱਚੇ ਦੀ ਧੌਣ ਫੜ ਕੇ ਜੰਗਲ ’ਚ ਲੈ ਗਿਆ ਤੇਂਦੁਆ, ਫ਼ਰਿਸ਼ਤਾ ਬਣ ਬਹੁੜੇ ਪੁਲਸ ਗਾਰਡ

06/24/2023 1:48:46 PM

ਤਿਰੁਪਤੀ (ਏਜੰਸੀ)- ਤਿਰੁਪਤੀ ’ਚ ਇਕ 3 ਸਾਲ ਦੇ ਬੱਚੇ ’ਤੇ ਅਚਾਨਕ ਇਕ ਤੇਂਦੁਏ ਨੇ ਹਮਲਾ ਕਰ ਦਿੱਤਾ। ਹਾਲਾਂਕਿ ਬੱਚਾ ਤੇਂਦੁਏ ਦੇ ਹਮਲੇ ਤੋਂ ਬਚ ਗਿਆ ਹੈ। ਪੁਲਸ ਅਨੁਸਾਰ, ਬੱਚਾ ਆਪਣੇ ਦਾਦੇ ਨਾਲ ਜਾ ਰਿਹਾ ਸੀ, ਉਦੋਂ ਜਾਨਵਰ ਉਸ ’ਤੇ ਝਪਟਿਆ ਅਤੇ ਉਸ ਦੀ ਧੌਣ ਫੜ ਕੇ ਉਸ ਨੂੰ ਦੂਰ ਲੈ ਗਿਆ। ਇਹ ਘਟਨਾ ਵੀਰਵਾਰ ਰਾਤ ਕਰੀਬ 10 ਵਜੇ ਜੰਗਲ ਦੇ ਵਿਚ ਘਾਟ ਰੋਡ ਦੇ ਫੁਟਪਾਥ ’ਤੇ ਤਿਰੁਪਤੀ ਸ਼ਹਿਰ ਅਤੇ ਸ਼੍ਰੀ ਵੈਂਕਟੇਸ਼ਵਰ ਮੰਦਰ ਦੇ ਦਰਮਿਆਨ ਅੰਜਨੇਯ ਸਵਾਮੀ ਦੀ ਮੂਰਤੀ ਦੇ ਕੋਲ ਹੋਈ।

ਇਹ ਵੀ ਪੜ੍ਹੋ : ਭਰਾ ਦੇ ਵਿਆਹ ਤੋਂ ਅਗਲੇ ਦਿਨ ਕਰ 'ਤਾ ਕਾਂਡ, ਲਾੜੀ ਸਣੇ ਪਰਿਵਾਰ ਦੇ 5 ਜੀਆਂ ਦੀਆਂ ਮਿਲੀਆਂ ਲਾਸ਼ਾਂ

ਟੀ.ਟੀ.ਡੀ. ਦੇ ਕਾਰਜਕਾਰੀ ਅਧਿਕਾਰੀ ਅਨੁਸਾਰ, ਖੁਸ਼ਕਿਸਮਤੀ ਨਾਲ ਕੋਲ ਹੀ ਮੌਜੂਦ 5 ਤੋਂ 6 ਪੁਲਸ ਗਾਰਡ ਡਾਂਗਾਂ ਚੁੱਕ ਕੇ ਅਤੇ ਆਪਣੇ ਮੋਬਾਇਲ ਫੋਨਾਂ ਦੀ ਰੌਸ਼ਨੀ ਦੇ ਸਹਾਰੇ ਤੇਂਦੁਏ ਦੇ ਪਿੱਛੇ ਜੰਗਲ ’ਚ ਦੌੜੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜ਼ੋਰ-ਜ਼ੋਰ ਨਾਲ ਰੌਲਾ ਪਾਇਆ, ਜਿਸ ਤੋਂ ਬਾਅਦ ਤੇਂਦੁਆ ਬੱਚੇ ਨੂੰ ਛੱਡ ਕੇ ਦੌੜ ਗਿਆ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News