ਗੁਜਰਾਤ ''ਚ ਵਿਆਹ ’ਚ ਲਾੜੇ ਨੂੰ ਤੋਹਫ਼ੇ ’ਚ ਮਿਲੇ ਨਿੰਬੂ, ਤਸਵੀਰਾਂ ਹੋ ਰਹੀਆਂ ਵਾਇਰਲ

Monday, Apr 18, 2022 - 12:01 PM (IST)

ਗੁਜਰਾਤ ''ਚ ਵਿਆਹ ’ਚ ਲਾੜੇ ਨੂੰ ਤੋਹਫ਼ੇ ’ਚ ਮਿਲੇ ਨਿੰਬੂ, ਤਸਵੀਰਾਂ ਹੋ ਰਹੀਆਂ ਵਾਇਰਲ

ਰਾਜਕੋਟ- ਆਮ ਤੌਰ ’ਤੇ ਵਿਆਹ ਦੇ ਮੌਕੇ ’ਤੇ ਲਾੜਾ-ਲਾੜੀ ਨੂੰ ਅਜਿਹੇ ਤੋਹਫ਼ੇ ਦਿੱਤੇ ਜਾਂਦੇ ਹਨ ਜੋ ਭਵਿੱਖ ’ਚ ਉਨ੍ਹਾਂ ਦੇ ਕੰਮ ਆਉਣ ਜਾਂ ਫਿਰ ਅਜਿਹੇ ਤੋਹਫ਼ੇ ਵੀ ਦਿੱਤੇ ਜਾਂਦੇ ਹਨ ਜੋ ਮਾੜੇ ਸਮੇਂ ’ਚ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕਣ ਪਰ ਰਾਜਕੋਟ ’ਚ ਇਕ ਵਿਆਹ ’ਚ ਲਾੜੇ ਨੂੰ ਤੋਹਫ਼ੇ ’ਚ ਨਿੰਬੂ ਦਿੱਤੇ ਗਏ ਹਨ। ਵਧਦੀਆਂ ਕੀਮਤਾਂ ਦਰਮਿਆਨ ਲਾੜੇ ਨੂੰ ਤੋਹਫ਼ੇ ’ਚ ਨਿੰਬੂ ਦਿੱਤੇ ਜਾਣ ਦੀ ਚਰਚਾ ਹਰ ਪਾਸੇ ਹੋ ਰਹੀ ਹੈ।

ਇਹ ਵੀ ਪੜ੍ਹੋ : ਆਸਾਮ 'ਚ ਤੂਫ਼ਾਨ ਦਾ ਕਹਿਰ, ਮੋਹਲੇਧਾਰ ਮੀਂਹ ਅਤੇ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਗਈ ਜਾਨ

PunjabKesari

ਉਕਤ ਮਾਮਲਾ ਰਾਜਕੋਟ ਦੇ ਧੋਰਾਜੀ ਕਸਬੇ ਦਾ ਹੈ। ਇਥੇ ਵਿਆਹ ’ਚ ਆਏ ਸਭ ਲੋਕਾਂ ਨੇ ਲਾੜੇ ਨੂੰ ਤੋਹਫ਼ੇ ’ਚ ਨਿੰਬੂ ਹੀ ਦਿੱਤੇ। ਵਿਆਹ ’ਚ ਸ਼ਾਮਲ ਹੋਏ ਇਕ ਵਿਅਕਤੀ ਨੇ ਦੱਸਿਆ ਕਿ ਇਸ ਸਮੇਂ ਨਿੰਬੂ ਬਹੁਤ ਮਹਿੰਗਾ ਹੋ ਗਿਆ ਹੈ। ਅੱਜ-ਕਲ ਨਿੰਬੂ ਦੀ ਲੋੜ ਵੀ ਬਹੁਤ ਹੁੰਦੀ ਹੈ। ਇਸ ਲਈ ਮੈਂ ਲਾੜੇ ਨੂੰ ਨਿੰਬੂ ਦਿੱਤੇ ਹਨ। ਇਸ ਅਨੋਖੇ ਤੋਹਫ਼ੇ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਸ ਹੋਈਆਂ ਹਨ। ਇਸ ਵਿਚ ਦੋ ਪੈਕਟਾਂ ’ਚ ਕੁਝ ਨਿੰਬੂ ਰੱਖੇ ਹੋਏ ਨਜ਼ਰ ਆ ਰਹੇ ਹਨ ਜੋ ਲੋਕ ਲਾੜੇ ਨੂੰ ਤੋਹਫ਼ੇ ਵਜੋਂ ਦੇ ਰਹੇ ਹਨ। ਇਸ ਸਮੇਂ ਬਾਜ਼ਾਰ ’ਚ ਨਿੰਬੂ ਦੀ ਕੀਮਤ 200 ਤੋਂ 250 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।

PunjabKesari

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News