ਸਰਦਾਰ ਵੱਲਭ ਭਾਈ ਪਟੇਲ ਦੀ ਜ਼ਿੰਦਗੀ ਬਾਰੇ ਜਾਣੋ ਕੁਝ ਗੱਲਾਂ

Wednesday, Oct 31, 2018 - 02:24 PM (IST)

ਨਵੀਂ ਦਿੱਲੀ— ਅੱਜ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ 'ਸਟੈਚੂ ਆਫ ਯੂਨਿਟੀ' ਦੀ ਘੁੰਡ ਚੁੱਕਾਈ ਕੀਤੀ। ਇਸ ਮੂਰਤੀ ਦੀ ਉੱਚਾਈ 182 ਮੀਟਰ ਹੈ।
Statue of Unity: 250 इंजीनियर, 3,400 मजदूर और लगे 4 साल, यूं तैयार हुई दुनिया की सबसे ऊंची सरदार पटेल की प्रतिमा, 10 बातें
ਇਸ ਦੇ ਨਾਲ ਹੀ ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ:-
ਸਰਦਾਰ ਵੱਲਭ ਭਾਈ ਪਟੇਲ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਦੇ ਨਾਡਿਆਡ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਝਵੇਰਭਾਈ ਤੇ ਮਾਤਾ ਦਾ ਨਾਂ ਲਾਡਬਾ ਦੇਵੀ ਸੀ। ਸਰਦਾਰ ਵੱਲਭ ਭਾਈ ਪਟੇਲ ਪੜ੍ਹਾਈ 'ਚ ਬਹੁਤਾਂ ਹੁਸ਼ਿਆਰ ਨਹੀਂ ਸਨ ਪਰ ਖੇਡਣ ਦੇ ਮਾਮਲੇ 'ਚ ਹਮੇਸ਼ਾ ਅੱਗੇ ਰਹੇ ਸਨ। ਉਨ੍ਹਾਂ ਦੇ ਪੰਸਦੀਦਾ ਖੇਡ 'ਚ ਗੁੱਲੀ ਡੰਡਾ, ਹੁਤੂਤੂ, ਖੋ-ਖੋ ਤੇ ਵਾਂਸ ਪੀਪਲੀ ਭਾਵ ਰੁੱਖਾਂ 'ਤੇ ਲੁਕਾ ਛਿਪੀ ਦਾ ਖੇਡ ਸੀ। 36 ਸਾਲ ਦੀ ਉਮਰ 'ਚ ਸਰਦਾਰ ਨੇ ਲੰਡਨ ਦੇ ਮਿਡਲ ਟੈਂਪਲ ਇਨ 'ਚ ਬੈਰਿਸਟਰੀ ਦਾ 36 ਮਹੀਨੇ ਦਾ ਕੋਰਸ ਸਿਰਫ 30 ਮਹੀਨੇ 'ਚ ਪੂਰਾ ਕਰ ਲਿਆ ਤੇ ਬਾਅਦ 'ਚ ਮੁੜ ਭਾਰਤ ਆ ਕੇ ਉਨ੍ਹਾਂ ਨੇ ਅਹਿਮਦਾਬਾਦ 'ਚ ਵਕਾਲਤ ਸ਼ੁਰੂ ਕੀਤੀ। 
ਸਰਦਾਰ ਪਟੇਲ ਇਕ ਆਜ਼ਾਦੀ ਘੁਲਾਟੀਏ ਤੇ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਨ। ਸੁਤੰਤਰਤਾ ਦੀ ਲੜਾਈ 'ਚ ਉਨ੍ਹਾਂ ਦਾ ਕਾਫੀ ਵੱਡਾ ਯੋਗਦਾਨ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਭਾਰਤ ਦਾ ਲੋਹ ਪੁਰਸ਼ ਵੀ ਕਿਹਾ ਜਾਂਦਾ ਹੈ। ਸਰਦਾਰ ਵੱਲਭ ਭਾਈ ਪਟੇਲ ਦਾ ਨਾਂ ਸਿਰਫ ਵੱਲਭ ਭਾਈ ਪਟੇਲ ਸੀ ਉਨ੍ਹਾਂ ਨੂੰ ਸਰਦਾਰ ਸ਼ਬਦ ਬਾਰਡੋਲੀ ਸੱਤਿਆਗ੍ਰਹਿ ਤੋਂ ਬਾਅਦ ਮਿਲਿਆ। ਜਦੋਂ ਬਾਰਡੋਲੀ ਕਸਬੇ 'ਚ ਸ਼ਕਤੀਸ਼ਾਲੀ ਸੱੱਤਿਆਗ੍ਰਹਿ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਬਾਰਡੋਲੀ ਦਾ ਸਰਦਾਰ ਕਿਹਾ ਗਿਆ। ਬਾਅਦ 'ਚ ਸਰਦਾਰ ਸ਼ਬਦ ਉਨ੍ਹਾਂ ਦੇ ਨਾਂ ਨਾਲ ਜੁੜ ਗਿਆ।
ਸਰਦਾਰ ਪਟੇਲ ਦਾ ਰੰਗ ਔਸਤ ਤੋਂ ਕਾਫੀ ਦੱਬਿਆ ਹੋਇਆ ਸੀ। ਉਨ੍ਹਾਂ ਦੇ ਸਿਰ ਦੇ ਵਾਲ ਉਮਰ ਤੋਂ ਪਹਿਲਾਂ ਹੀ ਝੜਨ ਲੱਗ ਗਏ, ਇਸ ਲਈ ਉਨ੍ਹਾਂ ਦਾ ਚੌੜਾ ਮੱਥਾ ਪਹਿਲਾਂ ਨਾਲੋਂ ਜ਼ਿਆਦਾ ਚੌੜਾ ਦਿਸਣ ਲੱਗ ਗਿਆ। ਸ਼ੁਰੂਆਤ 'ਚ ਸਥਾਨਕ ਲੋਕਾਂ ਵਾਂਗ ਉਹ ਵੀ ਮੁੱਛ ਰੱਖਿਆ ਕਰਦੇ ਸਨ।
ਪਟੇਲ-ਨਹਿਰੂ ਹਮੇਸ਼ਾ ਚਰਚਾ 'ਚ ਰਹੇ ਹਨ ਤੇ ਕਈ ਵਾਰ ਇਨ੍ਹਾਂ ਦਾ ਮਤਭੇਦ ਵੀ ਖੁੱਲ੍ਹ ਕੇ ਸਾਹਮਣੇ ਆਇਆ। ਸਾਲ 1947 ਬੈਚ ਦਾ ਆਈ.ਐੱਸ. ਅਫਸਰ ਐੱਮ.ਕੇ.ਕੇ. ਨਾਇਰ ਨੇ ਆਪਣੇ 'ਵਿਦ ਨੋ ਇਲ ਫੀਲਿੰਗ ਟੂ ਐਨੀਬਡੀ' 'ਚ ਲਿਖਿਆ ਸੀ, ਇਕ ਝਗੜੇ ਦੌਰਾਨ ਨਹਿਰੂ ਨੇ ਪਟੇਲ ਨੂੰ ਫਿਰਕੂ ਕਿਹਾ। ਪਟੇਲ ਬਗੈਰ ਕੁਝ ਕਹੇ ਗੁੱਸੇ ਨਾਲ ਮੀਟਿੰਗ ਛੱਡ ਕੇ ਚੱਲੇ ਗਏ। ਉਸ ਤੋਂ ਬਾਅਦ ਦੋਹਾਂ ਵਿਚਾਲੇ ਸੰਬੰਧ ਕੁਝ ਠੀਕ ਨਹੀਂ ਰਹੇ।
ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਤੇ ਉੱਪ ਪ੍ਰਧਾਨ ਮੰਤਰੀ ਦੀ ਸ਼ੁਰੂਆਤੀ ਸਿੱਖਿਆ ਉਮੀਦ ਮੁਤਾਬਕ ਨਹੀਂ ਰਹੀ। ਉਨ੍ਹਾਂ ਨੇ 22 ਸਾਲ ਦੀ ਉਮਰ 'ਚ ਦੱਸਵੀ ਪਾਸ ਕੀਤੀ। 
ਸਰਦਾਰ ਪਟੇਨ ਨੇ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਹੋ ਕੇ ਸੁਤੰਤਰਤਾ ਅੰਦੋਲਨ 'ਚ ਹਿੱਸਾ ਲਿਆ ਸੀ। ਸਰਦਾਰ ਪਟੇਲ ਵੱਲੋਂ ਇਸ ਲੜਾਈ 'ਚ ਆਪਣਾ ਪਹਿਲਾ ਯੋਗਦਾਨ ਖੇੜਾ ਸੰਘਰਸ਼ 'ਚ ਦਿੱਤਾ ਗਿਆ, ਜਦੋਂ ਖੇੜਾ ਖੇਤਰ ਸੋਕੇ ਦੀ ਚਪੇਟ 'ਚ ਸੀ ਤੇ ਉਥੇ ਦੇ ਕਿਸਾਨਾਂ ਨੇ ਅੰਗ੍ਰੇਜ ਸਰਕਾਰ ਤੋਂ ਟੈਕਸ 'ਚ ਛੋਟ ਦੇਣ ਦੀ ਮੰਗ ਕੀਤੀ। ਜਦੋਂ ਅੰਗ੍ਰੇਜ ਸਰਕਾਰ ਨੇ ਇਸ ਮੰਗ ਨੂੰ ਸਵੀਕਾਰ ਨਹੀਂ ਕੀਤਾ ਤਾਂ ਸਰਦਾਰ ਪਟੇਲ, ਮਹਾਤਮਾ ਗਾਂਧੀ ਤੇ ਹੋਰ ਲੋਕਾਂ ਨੇ ਕਿਸਾਨਾਂ ਦੀ ਅਗਵਾਈ ਕੀਤੀ ਤੇ ਉਨ੍ਹਾਂ ਨੂੰ ਟੈਕਸ ਨਾ ਦੇਣ ਲਈ ਪ੍ਰੇਰਿਤ ਕੀਤਾ। ਅੰਤ 'ਚ ਸਰਕਾਰ ਨੂੰ ਝੁਕਣਾ ਪਿਆ ਤੇ ਕਿਸਾਨਾਂ ਨੂੰ ਟੈਕਸ 'ਚ ਰਾਹਤ ਦੇ ਦਿੱਤੀ ਗਈ।


Related News