ਝਾਰਖੰਡ ’ਚ ਨਕਸਲੀਆਂ ਦੇ ਵੱਖ ਹੋਏ ਧੜੇ ਦੇ ਸਰਗਣਾ ਦੀ ਕੁੱਟਮਾਰ ਤੋਂ ਬਾਅਦ ਮੌਤ

Tuesday, Jan 28, 2025 - 08:11 PM (IST)

ਝਾਰਖੰਡ ’ਚ ਨਕਸਲੀਆਂ ਦੇ ਵੱਖ ਹੋਏ ਧੜੇ ਦੇ ਸਰਗਣਾ ਦੀ ਕੁੱਟਮਾਰ ਤੋਂ ਬਾਅਦ ਮੌਤ

ਲਾਤੇਹਾਰ (ਭਾਸ਼ਾ)- ਝਾਰਖੰਡ ਦੇ ਲਾਤੇਹਾਰ ਜ਼ਿਲੇ ’ਚ ਨਕਸਲੀਆਂ ਦੇ ਵੱਖ ਹੋਏ ਧੜੇ ‘ਝਾਰਖੰਡ ਸੰਘਰਸ਼ ਮੁਕਤੀ ਮੋਰਚਾ’ (ਝਾਸਮੁਮੋ) ਦੇ ਮੁਖੀ ਦੀ ਪਿੰਡ ਵਾਸੀਆਂ ਨੇ ਕਥਿਤ ਤੌਰ ’ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ।

ਲਾਤੇਹਾਰ ਪੁਲਸ ਦੇ ਸੁਪਰਡੈਂਟ ਕੁਮਾਰ ਗੌਰਵ ਨੇ ਕਿਹਾ, ‘‘ਧੜੇ ਦੇ 7 ਮੈਂਬਰ ਪਿੰਡ ਦੇ ਇਕ ਭੱਠੇ ’ਤੇ ਵਸੂਲੀ ਲਈ ਗਏ ਸੀ, ਜਿਸ ਤੋਂ ਬਾਅਦ ਝੜਪ ਸ਼ੁਰੂ ਹੋ ਗਈ। ਇਸ ਦੌਰਾਨ ਝਾਸਮੁਮੋ ਦੇ ਸਰਗਣਾ ਕਿਸ਼ੋਰ ਉਰਫ ਅਭੇ ਨਾਇਕ ਅਤੇ 2 ਹੋਰ ਮੈਂਬਰਾਂ ਦੀ ਪਿੰਡ ਵਾਸੀਆਂ ਨੇ ਕੁੱਟਮਾਰ ਕਰ ਦਿੱਤੀ, ਜਦ ਕਿ 4 ਹੋਰ ਮੌਕੇ ਤੋਂ ਭੱਜਣ ’ਚ ਸਫਲ ਰਹੇ।’’ ਉਨ੍ਹਾਂ ਦੱਸਿਆ ਕਿ ਨਾਇਕ ਨੇ ਚੰਦਵਾ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦ ਕਿ ਜ਼ਖਮੀਆਂ ਦਾ ਇਲਾਜ ਜਾਰੀ ਹੈ। ਅਧਿਕਾਰੀ ਨੇ ਕਿਹਾ ਕਿ ਨਾਇਕ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਪਹਿਲਾਂ ਵੀ ਜੇਲ ਜਾ ਚੁੱਕਾ ਸੀ।


author

Baljit Singh

Content Editor

Related News