ਕਿਤੇ ਮੰਮੀ, ਕਿਤੇ ਮਾਮਾ ਤੇ ਕਿਤੇ ਮੌਮ:  ਜਾਣੋ ਦੁਨੀਆ ਭਰ ''ਚ ''ਮਾਂ'' ਦੇ ਵੱਖ-ਵੱਖ ਨਾਂ

Sunday, May 10, 2026 - 03:13 PM (IST)

ਕਿਤੇ ਮੰਮੀ, ਕਿਤੇ ਮਾਮਾ ਤੇ ਕਿਤੇ ਮੌਮ:  ਜਾਣੋ ਦੁਨੀਆ ਭਰ ''ਚ ''ਮਾਂ'' ਦੇ ਵੱਖ-ਵੱਖ ਨਾਂ

ਵੈੱਬ ਡੈਸਕ - ਦੁਨੀਆ ਭਰ 'ਚ ਮਾਂ ਨੂੰ ਬੁਲਾਉਣ ਲਈ ਵਰਤੇ ਜਾਣ ਵਾਲੇ ਸ਼ਬਦਾਂ 'ਚ ਇਕ ਅਦਭੁਤ ਸਮਾਨਤਾ ਪਾਈ ਜਾਂਦੀ ਹੈ। ਜ਼ਿਆਦਾਤਰ ਭਾਸ਼ਾਵਾਂ 'ਚ ਮਾਂ ਦਾ ਨਾਮ 'ਮ' (M) ਦੀ ਧੁਨੀ ਨਾਲ ਸ਼ੁਰੂ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਅਨੁਸਾਰ, ਨਵਜੰਮੇ ਬੱਚੇ ਲਈ 'ਮ' ਜਾਂ 'ਮਮ' ਦੀ ਆਵਾਜ਼ ਕੱਢਣੀ ਸਭ ਤੋਂ ਆਸਾਨ ਹੁੰਦੀ ਹੈ। ਜਦੋਂ ਬੱਚਾ ਭੁੱਖਾ ਹੁੰਦਾ ਹੈ ਜਾਂ ਰੋਂਦਾ ਹੈ, ਤਾਂ ਉਸਦੇ ਮੂੰਹੋਂ ਕੁਦਰਤੀ ਤੌਰ 'ਤੇ 'ਮਾ' ਜਾਂ 'ਮਮਾ' ਵਰਗੀ ਆਵਾਜ਼ ਨਿਕਲਦੀ ਹੈ, ਜਿਸ ਕਾਰਨ ਇਹ ਧੁਨੀ ਪੂਰੀ ਦੁਨੀਆ ਵਿੱਚ ਮਾਂ ਲਈ ਇੱਕ ਵਿਆਪਕ ਪਛਾਣ ਬਣ ਗਈ ਹੈ।

ਵੱਖ-ਵੱਖ ਦੇਸ਼ਾਂ 'ਚ ਮਾਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਦਾ ਰੂਪ ਥੋੜ੍ਹਾ ਵੱਖਰਾ ਹੋ ਸਕਦਾ ਹੈ। ਬ੍ਰਿਟੇਨ ਅਤੇ ਭਾਰਤ, ਆਸਟਰੇਲੀਆ, ਕੈਨੇਡਾ ਵਰਗੇ ਰਾਸ਼ਟਰਮੰਡਲ ਦੇਸ਼ਾਂ 'ਚ 'ਮੰਮੀ' ਜਾਂ 'ਮਮ' ਸ਼ਬਦ ਬਹੁਤ ਮਕਬੂਲ ਹੈ। ਅਮਰੀਕਾ 'ਚ ਇਸਨੂੰ 'ਮੌਮ' (Mom), 'ਮਾਮਾ' (Mama) ਜਾਂ 'ਮੌਮੀ' (Mommy) ਕਿਹਾ ਜਾਂਦਾ ਹੈ। ਭਾਰਤ 'ਚ ਵੀ ਇਕ ਦਿਲਚਸਪ ਫਰਕ ਦੇਖਣ ਨੂੰ ਮਿਲਦਾ ਹੈ; ਜਿੱਥੇ ਸ਼ਹਿਰਾਂ 'ਚ 'ਮੰਮੀ' ਅਤੇ 'ਮੌਮ' ਦੀ ਵਰਤੋਂ ਵਧੇਰੇ ਹੁੰਦੀ ਹੈ, ਉੱਥੇ ਹੀ ਪੇਂਡੂ ਖੇਤਰਾਂ 'ਚ ਅੱਜ ਵੀ 'ਮਾਂ' ਅਤੇ 'ਅੰਮਾ' ਵਰਗੇ ਰਵਾਇਤੀ ਸ਼ਬਦ ਪ੍ਰਚਲਿਤ ਹਨ।

ਯੂਰਪੀ ਦੇਸ਼ਾਂ ਜਿਵੇਂ ਜਰਮਨੀ, ਫਰਾਂਸ ਅਤੇ ਇਟਲੀ ਵਿੱਚ ਵੀ 'ਮੰਮਾ' ਜਾਂ 'ਮਾਮਾ' ਵਰਗੇ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਚੀਨੀ 'ਚ ਇਸਨੂੰ 'ਮਾਮਾ' ਅਤੇ ਸਪੈਨਿਸ਼ 'ਚ 'ਮਾਮਾਂ' ਕਿਹਾ ਜਾਂਦਾ ਹੈ। ਅਫਰੀਕੀ ਦੇਸ਼ਾਂ 'ਚ ਇਕ ਵਿਸ਼ੇਸ਼ ਗੱਲ ਇਹ ਹੈ ਕਿ ਉੱਥੇ 'ਮਾਮਾ' ਸ਼ਬਦ ਦਾ ਪ੍ਰਯੋਗ ਸਿਰਫ਼ ਆਪਣੀ ਮਾਂ ਲਈ ਹੀ ਨਹੀਂ, ਸਗੋਂ ਕਿਸੇ ਵੀ ਸਨਮਾਨਯੋਗ ਔਰਤ ਲਈ ਵੀ ਕੀਤਾ ਜਾਂਦਾ ਹੈ ਭਾਵੇਂ ਇਨ੍ਹਾਂ ਭਾਸ਼ਾਵਾਂ ਦਾ ਆਪਸ 'ਚ ਕੋਈ ਇਤਿਹਾਸਕ ਸਬੰਧ ਨਾ ਵੀ ਹੋਵੇ, ਪਰ ਮਾਂ ਦਾ ਸਾਂਝਾ ਸੰਬੋਧਨ ਭੂਗੋਲਿਕ ਅਤੇ ਸੱਭਿਆਚਾਰਕ ਸਰਹੱਦਾਂ ਨੂੰ ਮਜ਼ਬੂਤ ਕਰਦਾ ਹੈ।


author

Sunaina

Content Editor

Related News