ਅਦਾਲਤ ਦੀ ਸੁਣਵਾਈ ’ਚ ਵਕੀਲ ਮੋਬਾਇਲ ਜ਼ਰੀਏ ਹੋ ਸਕਦੇ ਹਨ ਸ਼ਾਮਲ : ਚੀਫ ਜਸਟਿਸ
Wednesday, Jan 19, 2022 - 10:37 AM (IST)
ਨਵੀਂ ਦਿੱਲੀ (ਭਾਸ਼ਾ)- ਚੀਫ ਜਸਟਿਸ ਐੱਨ. ਵੀ. ਰਮੰਨਾ ਨੇ ਕਿਹਾ ਹੈ ਕਿ ਵਕੀਲਾਂ ਕੋਲ ਜੇਕਰ ਲੈਪਟਾਪ ਜਾਂ ਡੈਸਕਟਾਪ ਨਹੀਂ ਹੈ ਤਾਂ ਉਹ ਆਪਣੇ ਮੋਬਾਇਲ ਫੋਨ ਦੇ ਮਾਧਿਅਮ ਨਾਲ ਵੀ ਸੁਣਵਾਈ ’ਚ ਸ਼ਾਮਲ ਹੋ ਸਕਦੇ ਹਨ। ਇਹ ਜਾਣਕਾਰੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਦਿੱਤੀ। ਉਨ੍ਹਾਂ ਨੇ ਹਾਲਾਂਕਿ ਬਾਰ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਮੋਬਾਇਲ ਫੋਨ ਨੂੰ ਇਸ ਤਰ੍ਹਾਂ ਨਾਲ ਰੱਖਿਆ ਜਾਣਾ ਚਾਹੀਦਾ ਹੈ ਕਿ ਵਕੀਲ ਦਾ ਚਿਹਰਾ ਵਿਖਾਈ ਦੇਵੇ ਅਤੇ ਆਵਾਜ਼ ਸੁਣਾਈ ਦੇਵੇ।
ਇਹ ਘਟਨਾਕ੍ਰਮ ਸੀ.ਜੇ.ਆਈ. ਵਲੋਂ ਮੋਬਾਇਲ ਦੀ ਵਰਤੋਂ ਕਾਰਨ ਡਿਜੀਟਲ ਸੁਣਵਾਈ ਦੌਰਾਨ ਰੁਕਾਵਟ 'ਤੇ ਦੁਖ਼ ਜ਼ਾਹਰ ਕੀਤੇ ਜਾਣ ਦੇ ਇਕ ਦਿਨ ਬਾਅਦ ਹੋਇਆ। ਬਾਅਦ 'ਚ ਸੁਪਰੀਮ ਕੋਰਟ ਦੀ ਰਜਿਸਟਰੀ ਨੇ ਇਕ ਸਰਕੁਲਰ ਦੇ ਮਾਧਿਅਮ ਨਾਲ, ਐਡਵੋਕੇਟਾਂ ਨੂੰ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਕੀਤੀ ਜਾਣ ਵਾਲੀ ਸੁਣਵਾਈ 'ਚ ਸ਼ਾਮਲ ਹੋਣ ਲਈ ਇਕ ਸਥਿਰ ਇੰਟਰਨੈੱਟ, ਕੁਨੈਕਸ਼ਨ ਵਾਲੇ ਡੈਸਕਟਾਪ ਜਾਂ ਲੈਪਟਾਪ ਦੀ ਵਰਤੋਂ ਕਰਨ ਲਈ ਕਿਹਾ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿਨ 'ਚ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਨੇ ਚੀਫ਼ ਜਸਟਿਸ ਅਤੇ ਚਾਰ ਸੀਨੀਅਰ ਜੱਜਾਂ ਨਾਲ ਇਕ ਡਿਜੀਟਲ ਬੈਠਕ ਕੀਤੀ। ਐੱਸ.ਐੱਸ.ਬੀ.ਏ. ਨੇ ਇਕ ਪ੍ਰੈੱਸ ਬਿਆਨ 'ਚ ਕਿਹਾ,''ਬੈਠਕ ਦੌਰਾਨ, ਅਦਾਲਤ ਦੀ ਕਾਰਵਾਈ 'ਚ ਹਿੱਸਾ ਲੈਣ ਲਈ ਮੋਬਾਇਲ ਫੋਨ ਦੀ ਵਰਤੋਂ ਦੇ ਮੁੱਦੇ 'ਤੇ ਚਰਚਾ ਕੀਤੀ ਗਈ। ਚੀਫ਼ ਜਸਟਿਸ ਨੇ ਕਾਰਜਕਾਰੀ ਕਮੇਟੀ ਨੂੰ ਭਰੋਸਾ ਦਿੱਤਾ ਕਿ ਇਹ ਸਿਰਫ਼ ਬਿਨਾਂ ਰੁਕਾਵਟ ਸੁਣਵਾਈ ਲਈ ਇਕ ਸਲਾਹ ਹੈ ਅਤੇ ਜੇਕਰ ਕਿਸੇ ਵਕੀਲ ਕੋਲ ਲੈਪਟਾਪ ਨਹੀਂ ਹੈ ਤਾਂ ਉਹ ਮੋਬਾਇਲ ਦੇ ਮਾਧਿਅਮ ਨਾਲ ਸੁਣਵਾਈ 'ਚ ਸ਼ਾਮਲ ਹੋ ਸਕਦਾ ਹੈ।''