ਉੱਤਰ ਪ੍ਰਦੇਸ਼ ’ਚ ਕਚਹਿਰੀ ਕੰਪਲੈਕਸ ’ਚ ਵਕੀਲ ਦੀ ਗੋਲੀ ਲੱਗਣ ਨਾਲ ਮੌਤ

Monday, Oct 18, 2021 - 02:49 PM (IST)

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ’ਚ ਸ਼ਾਹਜਹਾਂਪੁਰ ਦੇ ਸਦਰ ਬਾਜ਼ਾਰ ਖੇਤਰ ’ਚ ਸਥਿਤ ਕਚਹਿਰੀ ਕੰਪਲੈਕਸ ’ਚ ਇਕ ਵਕੀਲ ਦੀ ਸ਼ੱਕੀ ਹਾਲਾਤਾਂ ’ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਕਚਹਿਰੀ ਕੰਪਲੈਕਸ ’ਚ ਬਣੇ ਰਿਕਾਰਡ ਰੂਮ ਦੇ ਅੰਦਰ ਵਕੀਲ ਉਪੇਂਦਰ ਪ੍ਰਤਾਪ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਲੋਕ ਰਿਕਾਰਡ ਰੂਮ ਦੇ ਅੰਦਰ ਗਏ, ਜਿੱਥੇ ਵਕੀਲ ਦੀ ਲਾਸ਼ ਪਈ ਸੀ। ਉਨ੍ਹਾਂ ਦੇ ਗੋਲੀ ਲੱਗੀ ਹੋਈ ਸੀ।

 

 

ਇਹ ਵੀ ਪੜ੍ਹੋ : ਖਾਣਾ ਬਣਾਉਣ ਵਾਲੇ ਭਾਂਡੇ ’ਚ ਬੈਠ ਵਿਆਹ ਕਰਨ ਪਹੁੰਚੇ ਲਾੜਾ-ਲਾੜੀ, ਜਾਣੋ ਵਜ੍ਹਾ (ਦੇਖੋ ਤਸਵੀਰਾਂ)

ਉਨ੍ਹਾਂ ਦੱਸਿਆ ਕਿ ਇਹ ਕਤਲ ਹੈ ਜਾਂ ਖ਼ੁਦਕੁਸ਼ੀ ਇਸ ਬਾਰੇ ਸਪੱਸ਼ਟ ਰੂਪ ਨਾਲ ਕਹਿਣਾ ਜਲਦਬਾਜ਼ੀ ਹੋਵੇਗੀ। ਪੁਲਸ ਹਰ ਪਹਿਲੂ ’ਤੇ ਜਾਂਚ ਕਰ ਰਹੀ ਹੈ। ਹਾਲਾਂਕਿ ਇਸ ਘਟਨਾ ਨੇ ਅਦਾਲਤ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਅਦਾਲਤ ਕੰਪਲੈਕਸ ’ਚ ਗੈਰ-ਕਾਨੂੰਨੀ ਹਥਿਆਰ ਲਿਆਉਣ ਦੀ ਮਨਾਹੀ ਹੈ। ਇਸ ਵਾਰਦਾਤ ਨੂੰ ਵਕੀਲਾਂ ਦੀ ਸੁਰੱਖਿਆ ਦੇ ਨਾਲ-ਨਾਲ ਅਦਾਲਤ ਦੀ ਸੁਰੱਖਿਆ ’ਚ ਵੀ ਚੂਕ ਹੋਣਾ ਮੰਨਿਆ ਜਾ ਰਿਹਾ ਹੈ। ਪੁਲਸ ਸੁਪਰਡੈਂਟ ਐੱਸ ਆਨੰਦ ਦਾ ਕਹਿਣਾ ਹੈ ਕਿ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ’ਚ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕਿਸਾਨਾਂ ਦਾ ‘ਰੇਲ ਰੋਕੋ’ ਅੰਦੋਲਨ ਜਾਰੀ, ਟਿਕੈਤ ਬੋਲੇ- ‘ਸਰਕਾਰ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News