ਕੀ ਲਾਰੈਂਸ ਨੇ ਪੋਸਟ ਪਾ ਕੇ ਲਈ ਸੀ ਸੁੱਖਾ ਦੁੱਨੇਕੇ ਨੂੰ ਮਾਰਨ ਦੀ ਜ਼ਿੰਮੇਵਾਰੀ? ਪੜ੍ਹੋ ਜੇਲ੍ਹ ਅਧਿਕਾਰੀਆਂ ਦਾ ਬਿਆਨ
Saturday, Sep 23, 2023 - 11:47 AM (IST)
ਨਵੀਂ ਦਿੱਲੀ- ਕੈਨੇਡਾ ’ਚ ਖਾਲਿਸਤਾਨੀ ਹਮਾਇਤੀ ਅਤੇ ਗੈਂਗਸਟਰ ਸੁਖਦੂਲ ਸਿੰਘ ਗਿੱਲ ਉਰਫ਼ ਸੁੱਖਾ ਦੁਨੇਕੇ ਦੇ ਕਤਲ ਦੀ ਲਾਰੈਂਸ ਬਿਸ਼ਨੋਈ ਗੈਂਗ ਨੇ ਜ਼ਿੰਮੇਵਾਰੀ ਲਈ ਹੈ। ਹੁਣ ਇਸ 'ਤੇ ਸਾਬਰਮਤੀ ਜੇਲ੍ਹ ਅਧਿਕਾਰੀਆਂ ਦਾ ਬਿਆਨ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਕਤਲ ਦਾ ਦਾਅਵਾ ਕਰਨ ਵਾਲੀ ਫੇਸਬੁੱਕ ਪੋਸਟ ’ਚ ਲਾਰੈਂਸ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਲਾਰੈਂਸ ਅਗਸਤ ਤੋਂ ਇਸ ਜੇਲ੍ਹ ’ਚ ਬੰਦ ਹੈ।ਸਾਬਰਮਤੀ ਕੇਂਦਰੀ ਜੇਲ੍ਹ ਦੀ ਸੁਪਰਡੈਂਟ ਸ਼ਵੇਤਾ ਸ਼੍ਰੀਮਾਲੀ ਨੇ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਲਾਰੈਂਸ ਨੇ ਇਸ ਨੂੰ ਜੇਲ ’ਚੋਂ ਪੋਸਟ ਕੀਤਾ ਹੈ। ਹਾਲਾਂਕਿ, ਇਹ ਸੰਭਵ ਹੈ ਕਿ ਉਸ ਦੇ ਨਾਂ ’ਤੇ ਕਈ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਚੱਲ ਰਹੇ ਹੋਣ, ਜਿਨ੍ਹਾਂ ਨੇ ਇਹ ਪੋਸਟ ਪਾਈ ਹੋਵੇ। ਸ਼੍ਰੀਮਾਲੀ ਨੇ ਦਾਅਵਾ ਕੀਤਾ ਕਿ ਇਹ ਪੋਸਟ ਨਾ ਤਾਂ ਬਿਸ਼ਨੋਈ ਨੇ ਪਾਈ ਸੀ ਅਤੇ ਨਾ ਹੀ ਉਸ ਨੇ ਅਜਿਹੀ ਪੋਸਟ ਪਾਉਣ ਲਈ ਆਪਣੀ ਸਹਿਮਤੀ ਦਿੱਤੀ ਸੀ, ਕਿਉਂਕਿ ਜੇਲ ’ਚ ਉਸ ਨੂੰ ਕੋਈ ਮਿਲਣ ਨਹੀਂ ਆਇਆ ਸੀ। ਸੁਪਰਡੈਂਟ ਨੇ ਕਿਹਾ ਕਿ ਪੋਸਟ ਪਾਉਣ ਵਾਲਾ ਵਿਅਕਤੀ ਕੋਈ ਵੀ ਹੋ ਸਕਦਾ ਹੈ, ਜਿਸ ਨੇ ਇਸ ਨੂੰ ਉਸ ਦੀ ਮਨਜ਼ੂਰੀ ਜਾਂ ਸਹਿਮਤੀ ਤੋਂ ਬਿਨਾਂ ਪਾਇਆ ਹੋਵੇ।
ਇਹ ਵੀ ਪੜ੍ਹੋ : ਜ਼ਬਰਨ ਵਸੂਲੀ ਦੇ ਦੋਸ਼ 'ਚ ਦਿੱਲੀ ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੈਂਗਸਟਰ ਕੀਤੇ ਗ੍ਰਿਫ਼ਤਾਰ
ਪਹਿਲਾਂ ਵੀ ਏ.ਟੀ.ਐੱਸ. ਲਿਆ ਸੀ ਹਿਰਾਸਤ ’ਚ
ਲਾਰੈਂਸ ਬਿਸ਼ਨੋਈ ਨੂੰ ਪਹਿਲੀ ਵਾਰ ਸਤੰਬਰ 2022 ’ਚ ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ. ਟੀ.ਐੱਸ.) ਨੇ ਹਿਰਾਸਤ ’ਚ ਲਿਆ ਸੀ। ਲਾਰੈਂਸ ਕੋਲੋਂ ਲਗਭਗ 194 ਕਰੋੜ ਰੁਪਏ ਅਤੇ 38 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ। 4 ਦਿਨ ਦੀ ਏ. ਟੀ. ਐੱਸ. ਹਿਰਾਸਤ ’ਚ ਭੇਜਣ ਤੋਂ ਬਾਅਦ ਲਾਰੈਂਸ ਨੂੰ ਨਿਆਇਕ ਹਿਰਾਸਤ ’ਚ ਸਾਬਰਮਤੀ ਕੇਂਦਰੀ ਜੇਲ ਭੇਜ ਦਿੱਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8