ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨ ਨਾਲ ਕੁਨੈਕਸ਼ਨ ਦਾ ਹੋਵੇਗਾ ਖ਼ੁਲਾਸਾ, ਗੁਜਰਾਤ ATS ਨੂੰ ਮਿਲੀ ਕਸਟਡੀ

04/24/2023 12:52:10 PM

ਨਵੀਂ ਦਿੱਲੀ- ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਗੁਜਰਾਤ ATS (ਐਂਟੀ ਟੈਰੋਰਿਜ਼ਮ ਸਕਵੈਡ) ਦੀ ਕਸਟਡੀ 'ਚ ਰਹੇਗਾ। ਦਰਅਸਲ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਗੁਜਰਾਤ ATS ਨੂੰ ਲਾਰੈਂਸ ਬਿਸ਼ਨੋਈ ਦੀ ਟਰਾਂਜਿਟ ਕਸਟਡੀ ਦਿੱਤੀ ਹੈ। ਲਾਰੈਂਸ ਨੂੰ ਗੁਜਰਾਤ ATS ਦੀ ਕਸਟਡੀ ਵਿਚ ਭੇਜਣ ਦਾ ਮਾਮਲਾ ਕ੍ਰਾਸ ਬਾਰਡਰ ਤਸਕਰੀ ਨਾਲ ਜੁੜਿਆ ਹੈ। ਗੁਜਰਾਤ ATS ਇਸ ਮਾਮਲੇ ਵਿਚ ਲਾਰੈਂਸ ਤੋਂ ਪੁੱਛ-ਗਿੱਛ ਕਰੇਗੀ।

ਇਹ ਵੀ ਪੜ੍ਹੋ- ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੀ NIA ਹਿਰਾਸਤ 'ਚ ਭੇਜਿਆ, ਖ਼ਾਲਿਸਤਾਨੀਆਂ ਖ਼ਿਲਾਫ਼ ਦਰਜ ਮਾਮਲੇ 'ਚ ਹੋਵੇਗੀ ਪੁੱਛਗਿਛ

ਦਰਅਸਲ ਗੁਜਰਾਤ ATS ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨ ਨਾਲ ਕੁਨੈਕਸ਼ਨ ਹੋਣ ਦਾ ਸ਼ੱਕ ਹੈ। ਉਸ 'ਤੇ ਪਾਕਿਸਤਾਨ ਤੋਂ 194 ਕਰੋੜ ਰੁਪਏ ਦੀ ਡਰੱਗ ਮੰਗਵਾਉਣ ਦਾ ਦੋਸ਼ ਹੈ। ਜਿਸ ਬਾਰੇ ਪੁੱਛ-ਗਿੱਛ ਮਗਰੋਂ ਪੂਰਾ ਖ਼ੁਲਾਸਾ ਹੋ ਸਕੇਗਾ। ਇਸ ਮਾਮਲੇ ਨੂੰ ਲੈ ਕੇ ਗੁਜਰਾਤ ਪੁਲਸ ਨੇ 6 ਪਾਕਿਸਤਾਨੀ ਨਾਗਰਿਕਾਂ ਸਮੇਤ 8 ਦੋਸ਼ੀ ਗ੍ਰਿਫ਼ਤਾਰ ਕੀਤੇ ਸਨ। ਗੁਜਰਾਤ ਪੁਲਸ ਨੇ ਲਾਰੈਂਸ ਨੂੰ ਪਾਕਿਸਤਾਨ ਤੋਂ ਡਰੱਗ ਮੰਗਵਾਉਣ ਦੇ ਦੋਸ਼ ਵਿਚ ਕਸਟਡੀ 'ਚ ਲਿਆ ਹੈ ਤਾਂ ਕਿ ਫ਼ਰਾਰ ਨਾਈਜ਼ੀਰੀਆਈ ਮਹਿਲਾ ਅਤੇ ਪਾਕਿਸਤਾਨੀ ਕੁਨੈਕਸ਼ਨ ਦਾ ਪਤਾ ਲਾਇਆ ਜਾ ਸਕੇ।

ਇਹ ਵੀ ਪੜ੍ਹੋ- ਲਾਰੈਂਸ ਬਿਸ਼ਨੋਈ ਨੂੰ NIA ਨੇ ਦਿੱਲੀ ਦੀ ਅਦਾਲਤ 'ਚ ਕੀਤਾ ਪੇਸ਼, ਮੰਗੀ 7 ਦਿਨ ਦੀ ਰਿਮਾਂਡ

ਦੱਸ ਦੇਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 18 ਅਪ੍ਰੈਲ ਨੂੰ ਖਾਲਿਸਤਾਨੀ ਸਮਰਥਕ ਸੰਗਠਨਾਂ ਨਾਲ ਸੰਬੰਧਤ ਮਾਮਲੇ 'ਚ ਟੈਰਰ ਫੰਡਿੰਗ ਮਾਮਲੇ 'ਚ ਲਾਰੈਂਸ ਬਿਸ਼ਨੋਈ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ 7 ਦਿਨਾਂ ਦੀ ਹਿਰਾਸਤ 'ਚ ਭੇਜਿਆ ਸੀ। ਲਾਰੈਂਸ ਬਠਿੰਡਾ ਦੇ ਕੇਂਦਰੀ ਜੇਲ੍ਹ 'ਚ ਬੰਦ ਹੈ ਅਤੇ NIA ਉਸ ਨੂੰ ਬੀਤੇ ਦਿਨੀਂ ਦਿੱਲੀ ਲੈ ਕੇ ਆਈ ਹੈ। 

ਇਹ ਵੀ ਪੜ੍ਹੋ- ਹੈਰੋਇਨ ਦੀ ਇਕ ਵੱਡੀ ਖੇਪ ਲਿਜਾਂਦੇ ਲਾਰੈਂਸ ਬਿਸ਼ਨੋਈ ਗਿਰੋਹ ਦੇ 3 ਗੁਰਗੇ ਕਾਬੂ


Tanu

Content Editor

Related News