ਲਾਰੈਂਸ ਦੇ ''ਚੇਲੇ'' ਨੇ ਸ਼ਰੇਆਮ ਚਲਾਈਆਂ ਗੋਲੀਆਂ, ਦਹਿਸ਼ਤ ''ਚ ਬਾਜ਼ਾਰ ਬੰਦ
Sunday, Aug 11, 2024 - 02:36 PM (IST)

ਨੈਸ਼ਨਲ ਡੈਸਕ : ਸੂਬੇ 'ਚ ਯੋਗੀ ਸਰਕਾਰ ਦੇ ਅਪਰਾਧ ਮੁਕਤ ਨਾਅਰੇ ਦਾ ਅਪਰਾਧੀ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਦਰਅਸਲ ਤਾਜ ਸ਼ਹਿਰ ਆਗਰਾ ਦੇ ਬਾਜ਼ਾਰ ਵਿੱਚ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਬਾਲਕੇਸ਼ਵਰ ਮਹਾਦੇਵ ਮੰਦਰ ਦੇ ਕੋਲ ਇੱਕ ਬਾਈਕ ਸਵਾਰ ਨੇ 10 ਤੋਂ 12 ਰਾਊਂਡ ਫਾਇਰ ਕੀਤੇ। ਖੁਸ਼ਕਿਸਮਤੀ ਇਹ ਰਹੀ ਕਿ ਗੋਲੀ ਕਿਸੇ ਨੂੰ ਨਹੀਂ ਲੱਗੀ। ਦੁਕਾਨਦਾਰਾਂ ਦੇ ਸ਼ਟਰ ਬੰਦ ਕਰਕੇ ਆਪਣੀ ਜਾਨ ਬਚਾਈ। ਫਾਇਰਿੰਗ ਕਰਨ ਵਾਲਾ ਸਥਾਨਕ ਥਾਣੇ ਦਾ ਹਿਸਟ੍ਰੀਸ਼ੀਟਰ ਕਰਨ ਹੈ, ਜੋ ਲਾਰੈਂਸ ਬਿਸ਼ਨੋਈ ਨੂੰ ਆਪਣੀ ਗੁਰੂ ਮੰਨਦਾ ਹੈ।
ਦੱਸ ਦੇਈਏ ਕਿ ਮਾਮਲਾ ਜ਼ਿਲ੍ਹੇ ਦੇ ਬਾਲਕੇਸ਼ਵਰ ਮਹਾਦੇਵ ਮੰਦਰ ਦੇ ਕੋਲ ਦਾ ਹੈ। ਸ਼ਨੀਵਾਰ ਸ਼ਾਮ ਕਰੀਬ 5.30 ਵਜੇ ਫਰਮਾਨ ਵਾਸੀ ਰਜਵਾੜਾ ਬਲਕੇਸ਼ਵਰ ਮਨੀਸ਼ ਕੁਮਾਰ ਦੀ ਪਾਨ ਦੀ ਦੁਕਾਨ 'ਤੇ ਖੜ੍ਹਾ ਸੀ। ਫਿਰ ਹਿਸਟਰੀਸ਼ੀਟਰ ਕਰਨ, ਰਾਜ ਉਰਫ ਬੱਕਰਾ ਅਤੇ ਸ਼ਿਵਮ ਬਾਈਕ 'ਤੇ ਆ ਗਏ। ਕਰਨ ਨੇ ਫਰਮਾਨ ਨੂੰ ਦੇਖਦੇ ਹੀ ਗੋਲੀ ਚਲਾ ਦਿੱਤੀ। ਇਸ ਕਾਰਨ ਫਰਮਾਨ ਮਨੀਸ਼ ਦੀ ਦੁਕਾਨ 'ਚ ਦਾਖਲ ਹੋ ਗਿਆ। ਮਨੀਸ਼ ਨੇ ਸ਼ਟਰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਤਿੰਨਾਂ ਨੇ ਇਕ ਤੋਂ ਬਾਅਦ ਇਕ ਚਾਰ ਗੋਲੀਆਂ ਚਲਾਈਆਂ ਤੇ 8 ਤੋਂ 10 ਹਵਾਈ ਫਾਇਰਿੰਗ ਵੀ ਕੀਤੀ।
112 'ਤੇ ਰਿਸੀਵ ਨਹੀਂ ਹੋਈ ਕਾਲ
ਦੁਕਾਨਦਾਰ ਨੇ ਦੱਸਿਆ ਕਿ ਜਦੋਂ ਬਦਮਾਸ਼ਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਸ ਨੇ ਆਪਣੀ ਦੁਕਾਨ ਬੰਦ ਕਰ ਦਿੱਤੀ ਅਤੇ ਤੁਰੰਤ 112 'ਤੇ ਫੋਨ ਕੀਤਾ, ਪਰ ਫੋਨ ਨਹੀਂ ਰਿਸੀਵ ਹੋਇਆ। ਬਾਅਦ ਵਿਚ ਉਸ ਨੇ ਆਪਣੇ ਭਰਾ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਭਰਾ ਦੀ ਸੂਚਨਾ 'ਤੇ ਥਾਣਾ ਕਮਲਾ ਨਗਰ ਦੀ ਪੁਲਸ ਪਹੁੰਚੀ। ਥਾਣਾ ਇੰਚਾਰਜ ਨਿਸ਼ਮਕ ਤਿਆਗੀ ਮੌਕੇ 'ਤੇ ਪਹੁੰਚੇ। ਪਰ ਉਦੋਂ ਤੱਕ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਗੋਲੀਬਾਰੀ ਕਰਦੇ ਹੋਏ ਬਦਮਾਸ਼ ਸੀਸੀਟੀਵੀ 'ਚ ਕੈਦ ਹੋ ਗਏ।
ਲਾਰੈਂਸ ਵਿਸ਼ਨੋਈ ਨੂੰ ਮੰਨਦਾ ਹੈ ਆਪਣਾ ਗੁਰੂ
ਘਟਨਾ ਤੋਂ ਬਾਅਦ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਸਥਾਨਕ ਲੋਕਾਂ ਨੇ ਦੱਸਿਆ ਕਿ ਫਰਮਾਨ ਵੀ ਕਮਲਾ ਨਗਰ ਥਾਣੇ ਦਾ ਹਿਸਟਰੀ ਸ਼ੀਟਰ ਹੈ। ਫਰਮਾਨ ਅਤੇ ਕਰਨ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਦੋਵਾਂ ਵਿਚਾਲੇ ਕਈ ਵਾਰ ਗੈਂਗ ਵਾਰ ਵੀ ਹੋ ਚੁੱਕੇ ਹਨ। ਮੁਲਜ਼ਮ ਲਾਰੈਂਸ ਵਿਸ਼ਨੋਈ ਨੂੰ ਆਪਣਾ ਗੁਰੂ ਮੰਨਦਾ ਹੈ ਅਤੇ ਲਾਰੇਂਸ ਦੀ ਡੀਪੀ ਆਪਣੇ ਵਟਸਐਪ ’ਤੇ ਲਾਈ ਹੈ।