ਕਾਨੂੰਨ ਮੰਤਰਾਲੇ ਦਾ ਡਿਪਟੀ ਸੈਕਟਰੀ ਕੋਰੋਨਾ ਪਾਜ਼ੇਟਿਵ, ਸ਼ਾਸਤਰੀ ਭਵਨ ਦੀ ਚੌਥੀ ਮੰਜ਼ਿਲ ਸੀਲ

Tuesday, May 05, 2020 - 01:04 PM (IST)

ਕਾਨੂੰਨ ਮੰਤਰਾਲੇ ਦਾ ਡਿਪਟੀ ਸੈਕਟਰੀ ਕੋਰੋਨਾ ਪਾਜ਼ੇਟਿਵ, ਸ਼ਾਸਤਰੀ ਭਵਨ ਦੀ ਚੌਥੀ ਮੰਜ਼ਿਲ ਸੀਲ

ਨਵੀਂ ਦਿੱਲੀ-ਦੇਸ਼ ਭਰ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਹੁਣ ਕਾਨੂੰਨ ਮੰਤਰਾਲਾ ਵੀ ਇਸ ਦੀ ਲਪੇਟ 'ਚ ਆ ਚੁੱਕਾ ਹੈ। ਦੱਸ ਦੇਈਏ ਕਿ ਕਾਨੂੰਨ ਮੰਤਰਾਲੇ ਦੇ ਇਕ ਅਧਿਕਾਰੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਸ਼ਾਸਤਰੀ ਭਵਨ ਦੀ ਚੌਥੀ ਮੰਜ਼ਿਲ 'ਤੇ ਸਥਿਤ ਕਾਨੂੰਨ ਮੰਤਰਾਲੇ ਦਾ ਇਕ ਕਰਮਚਾਰੀ ਕੋਰੋਨਾ ਪਾਜ਼ੇਟਿਵ ਮਿਲਿਆ ਹੈ। ਇਸ ਤੋਂ ਬਾਅਦ ਭਵਨ ਦੇ ਕੁਝ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ ਹੈ। 

ਦੱਸਣਯੋਗ ਹੈ ਕਿ ਕਿਸੇ ਸਰਕਾਰੀ ਬਿਲਡਿੰਗ ਦੀ ਸੀਲ ਕਰਨ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾ ਨੀਤੀ ਆਯੋਗ ਦੀ ਬਿਲਡਿੰਗ ਨੂੰ ਸੀਲ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਇਨਫੈਕਟਡ ਅਧਿਕਾਰੀ ਕਾਨੂੰਨ ਮੰਤਰਾਲੇ ਦਾ ਡਿਪਟੀ ਸੈਕਟਰੀ ਹੈ। ਉਹ ਆਖਰੀ ਵਾਰ 23 ਅਪ੍ਰੈਲ ਨੂੰ ਦਫਤਰ ਆਇਆ ਸੀ, ਉਨ੍ਹਾਂ ਦੇ ਪਿਤਾ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹੁਣ ਇਸ ਅਧਿਕਾਰੀ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਦੀ ਭਾਲ ਜਾਰੀ ਹੈ।


author

Iqbalkaur

Content Editor

Related News