LAVA ਨੇ ਮੁੱਖ ਮੰਤਰੀ ਯੋਗੀ ਨੂੰ ਕਥਿਤ ਗੜਬੜੀ ਦੀ ਜਾਂਚ ਕਰਨ ਦੀ ਕੀਤੀ ਬੇਨਤੀ

05/09/2021 6:42:40 PM

ਨਵੀਂ ਦਿੱਲੀ - ਮੋਬਾਈਲ ਫੋਨ ਬਣਾਉਣ ਵਾਲੀ ਇਕ ਘਰੇਲੂ ਕੰਪਨੀ ਲਾਵਾ ਇੰਟਰਨੈਸ਼ਨਲ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੱਤਰ ਲਿਖ ਕੇ ਸੂਬੇ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੁਆਰਾ ਸਮਾਰਟਫੋਨ ਖਰੀਦਣ ਦੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਲਾਵਾ ਇੰਟਰਨੈਸ਼ਨਲ ਨੇ 24 ਅਪ੍ਰੈਲ ਨੂੰ ਮੁੱਖ ਮੰਤਰੀ ਨੂੰ ਭੇਜੇ ਇੱਕ ਪੱਤਰ ਵਿੱਚ ਦੋਸ਼ ਲਾਇਆ ਸੀ ਕਿ ਉਸਨੂੰ ਗਲਤ ਕਾਰਨਾਂ ਕਰਕੇ ਖਰੀਦ ਪ੍ਰਕਿਰਿਆ ਤੋਂ ਅਯੋਗ ਕਰ ਦਿੱਤਾ ਗਿਆ ਹੈ। ਕੰਪਨੀ ਦੇ ਅਨੁਸਾਰ ਵਿਭਾਗ ਦੁਆਰਾ ਮੋਬਾਈਲ ਫੋਨਾਂ ਦੀ ਕਾਰਗੁਜ਼ਾਰੀ ਸੰਬੰਧੀ ਜੋ ਕਾਰਨ ਦਿੱਤੇ ਗਏ ਹਨ ਉਹ ਪੂਰੀ ਤਰ੍ਹਾਂ ਢੁਕਵੇਂ ਨਹੀਂ ਹਨ।

ਲਾਵਾ ਦੁਆਰਾ ਪ੍ਰਦਾਨ ਕੀਤੇ ਗਏ ਦਸਤਾਵੇਜ਼ ਅਨੁਸਾਰ, ਕੰਪਨੀ ਨੂੰ 'ਮੂਲ ਦੇਸ਼', 'ਸੇਵਾ ਐਪ ਪ੍ਰਸੰਗਿਕ ਨਾ ਹੋਣ' ਅਤੇ ਪਹਿਲਾਂ ਦੀ ਕਾਰਗੁਜ਼ਾਰੀ ਦੇ ਮਾਪਦੰਡਾਂ ਦੇ ਅਧਾਰ 'ਤੇ ਅਯੋਗ ਕਰ ਦਿੱਤਾ ਗਿਆ। ਲਾਵਾ ਨੇ ਪੱਤਰ ਵਿਚ ਦਾਅਵਾ ਕੀਤਾ, 'ਇਹ ਦੁਖਦ ਹੈ ਕਿ ਉੱਤਰ ਪ੍ਰਦੇਸ਼ ਵਰਗੇ ਵੱਡੇ ਲੋਕਤੰਤਰੀ ਰਾਜ ਦੇ ਲੋਕਾਂ ਨੂੰ ਫਿਰ ਤੋਂ ਵਿਭਾਗ ਦੀ ਮਦਦ ਨਾਲ ਕੁਝ ਵਿਦੇਸ਼ੀ ਕੰਪਨੀਆਂ ਦੇ ਵੱਡੇ ਘਪਲੇ ਦਾ ਸਾਹਮਣਾ ਕਰਨਾ ਪਿਆ ਹੈ।' ਵਿਭਾਗ ਦੀ ਜ਼ਿੰਮੇਵਾਰੀ ਬਣ ਗਈ ਸੀ ਕਿ ਉਹ ਆਮ ਲੋਕਾਂ ਦਾ ਭਾਰ ਘੱਟ ਕਰੇ, ਪਰ ਅਜਿਹਾ ਨਹੀਂ ਹੋਇਆ।

ਇਹ ਵੀ ਪੜ੍ਹੋ : ਜਾਣੋ ਕਿਨ੍ਹਾਂ ਕਾਰਨਾਂ ਕਰ ਕੇ ਬੀਮਾ ਕੰਪਨੀਆਂ ਰੱਦ ਕਰ ਸਕਦੀਆਂ ਹਨ ਕੋਵਿਡ ਕਲੇਮ

ਇਸ ਬਾਰੇ ਸੂਬਾ ਸਰਕਾਰ ਤੋਂ ਪ੍ਰਸ਼ਨ ਪੁੱਛੇ ਗਏ ਸਨ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਲਾਵਾ ਨੇ ਸਾਰੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਇਕ ਭਾਰਤੀ ਕੰਪਨੀ ਹੈ ਅਤੇ ਸਾਰੇ ਸਬੰਧਤ ਦਸਤਾਵੇਜ਼ ਜਮ੍ਹਾ ਕਰਵਾਏ ਹਨ। ਕੰਪਨੀ ਦਾ ਨਿਰਮਾਣ ਪਲਾਂਟ ਉੱਤਰ ਪ੍ਰਦੇਸ਼ ਵਿਚ ਹੈ। ਲਾਵਾ ਨੇ ਕਿਹਾ, 'ਸਾਡੀ ਅਪੀਲ ਹੈ ਕਿ ਸਾਡੀ ਬੇਨਤੀ 'ਤੇ ਵਿਚਾਰ ਕੀਤਾ ਜਾਵੇ ਅਤੇ ਕੰਪਨੀ ਅਤੇ ਭਾਰਤੀ ਬ੍ਰਾਂਡ ਨੂੰ 'ਲੈਂਡ ਬਾਉਂਡਰੀ' ਦੇ ਅਧਾਰ 'ਤੇ ਅਯੋਗ ਠਹਿਰਾਉਣ ਵਿਚ ਸ਼ਾਮਲ ਅਧਿਕਾਰੀਆਂ ਵਿਚਾਲੇ ਗਠਜੋੜ ਦੀ ਤੁਰੰਤ ਜਾਂਚ ਕੀਤੀ ਜਾਵੇ।' ਹਰ ਕੋਈ ਜਾਣਦਾ ਹੈ ਕਿ ਲਾਵਾ ਇਕ ਭਾਰਤੀ ਬ੍ਰਾਂਡ ਹੈ। ਐਪ ਬਾਰੇ ਕੰਪਨੀ ਨੇ ਕਿਹਾ ਕਿ ਉਹ ਖ਼ਰੀਦ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ। ਇਸ ਵਿਚ ਸਰਵਿਸ ਫੋਨ ਨੰਬਰ ਦੇ ਲਈ ਟੋਲ ਫਰੀ ਨੰਬਰ ਉਪਲੱਬਧ ਹੈ।

ਇਹ ਵੀ ਪੜ੍ਹੋ : ਬਿਲ ਗੇਟਸ ਤੋਂ ਤਲਾਕ ਲੈਂਦੇ ਹੀ ਅਰਬਪਤੀ ਬਣੀ ਮੇਲਿੰਡਾ ਗੇਟਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News