ਜ਼ਿਲ੍ਹਾ ਕੋਰਟ 'ਚ ਆਪਸ 'ਚ ਭਿੜੇ ਜੱਜ ਅਤੇ ਵਕੀਲ, ਭੱਖ ਗਿਆ ਮਾਹੌਲ

Tuesday, Oct 29, 2024 - 01:56 PM (IST)

ਗਾਜ਼ੀਆਦਾਬਾਦ- ਜ਼ਿਲ੍ਹਾ ਕੋਰਟ ਵਿਚ ਵਕੀਲਾਂ ਅਤੇ ਜ਼ਿਲ੍ਹਾ ਜੱਜ ਵਿਚ ਬਹਿਸ ਹੋ ਗਈ। ਵੇਖਦੇ ਹੀ ਵੇਖਦੇ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ। ਸਥਿਤੀ ਅਜਿਹੀ ਬਣ ਗਈ ਕਿ ਉਹ ਆਪਸ ਵਿਚ ਭਿੜ ਗਏ ਅਤੇ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਇਹ ਪੂਰੀ ਘਟਨਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਜ਼ਿਲ੍ਹਾ ਕੋਰਟ ਦੀ ਹੈ। ਦਰਅਸਲ ਮਾਮਲਾ ਸੁਲਝਾਉਣ ਲਈ ਜੱਜ ਅਤੇ ਵਕੀਲ ਆਪਸ ਵਿਚ ਭਿੜ ਗਏ।  ਪੁਲਸ ਨੇ ਜੱਜ ਨੂੰ ਸੁਰੱਖਿਅਤ ਕੋਰਟ ਰੂਮ ਵਿਚੋਂ ਬਾਹਰ ਕੱਢਿਆ। 

ਇਹ ਵੀ ਪੜ੍ਹੋ- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਦੀਵਾਲੀ 'ਤੇ ਮਿਲਿਆ ਇਹ ਤੋਹਫ਼ਾ

ਕੀ ਹੈ ਮਾਮਲਾ?

ਮੰਗਲਵਾਰ ਨੂੰ ਗਾਜ਼ੀਆਬਾਦ ਜ਼ਿਲ੍ਹਾ ਕੋਰਟ ਵਿਚ ਇਕ ਵਿਅਕਤੀ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਚੱਲ ਰਹੀ ਸੀ। ਕਿਸੇ ਗੱਲ ਨੂੰ ਲੈ ਕੇ ਗਹਿਮਾ-ਗਹਿਮੀ ਹੋਈ ਅਤੇ ਫਿਰ ਮਾਮਲਾ ਜ਼ਿਆਦਾ ਭੱਖ ਗਿਆ। ਜੱਜ ਅਤੇ ਵਕੀਲਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਜੱਜ ਨੇ ਪੁਲਸ ਬੁਲਾ ਲਈ। ਵਕੀਲਾਂ ਦਾ ਦੋਸ਼ ਹੈ ਕਿ ਪੁਲਸ ਨੇ ਜ਼ਿਲ੍ਹਾ ਜੱਜ ਕੋਰਟ ਰੂਪ ਵਿਚ ਉਨ੍ਹਾਂ ਨੂੰ ਚਾਰੋਂ ਪਾਸਿਓਂ ਦਰਵਾਜ਼ਾ ਬੰਦ ਕਰ ਕੇ ਕੁੱਟਿਆ ਗਿਆ ਹੈ। 

ਇਹ ਵੀ ਪੜ੍ਹੋ-  ਨਹੀਂ ਮੋੜੇ 50 ਪੈਸੇ, ਹੁਣ ਦੇਣੇ ਪੈਣਗੇ 15 ਹਜ਼ਾਰ ਰੁਪਏ

ਲਾਠੀਚਾਰਜ ਤੋਂ ਗੁੱਸੇ ਵਿਚ ਆਏ ਵਕੀਲਾਂ ਨੇ ਜੰਮ ਕੇ ਹੰਗਾਮਾ ਕੀਤਾ। ਮਾਮਲਾ ਵਿਗੜਦਾ ਵੇਖ ਕੇ ਪੁਲਸ ਨੇ ਵਕੀਲਾਂ 'ਤੇ ਲਾਠੀਚਾਰਜ ਕਰ ਦਿੱਤਾ। ਜਾਣਕਾਰੀ ਮੁਤਾਬਕ ਲਾਠੀਚਾਰਜ ਦੌਰਾਨ ਸੀਨੀਅਰ ਵਕੀਲ ਨਾਹਰ ਸਿੰਘ ਯਾਦਵ ਨੂੰ ਸੱਟ ਲੱਗੀ ਹੈ। ਵਕੀਲਾਂ ਨੇ ਜੱਜ ਖਿਲਾਫ਼ ਨਾਅਰੇਬਾਜ਼ੀ ਕੀਤੀ। ਜੱਜਾਂ ਨੇ ਮਾੜੇ ਵਤੀਰੇ ਖਿਲਾਫ਼ ਆਪਣਾ ਕੰਮ ਕਰ ਦਿੱਤਾ ਹੈ। ਮੌਕੇ 'ਤੇ ਭਾਰੀ ਪੁਲਸ ਫੋਰਸ ਤਾਇਨਾਤ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ


Tanu

Content Editor

Related News