ਕਾਂਗੜਾ ’ਚ ਮੀਂਹ ਤੋਂ ਬਾਅਦ ਖਿਸਕੀ ਜ਼ਮੀਨ, ਆਵਾਜਾਈ ਜਾਮ
Monday, Aug 17, 2020 - 04:20 PM (IST)
ਕਾਂਗੜਾ— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਘਾਟੀ ਵਿਚ ਕੱਲ੍ਹ ਰਾਤ ਪਏ ਮੋਹਲੇਧਾਰ ਮੀਂਹ ਤੋਂ ਬਾਅਦ ਕਾਂਗੜਾ-ਹੁਸ਼ਿਆਰਪੁਰ ਰਾਸ਼ਟਰੀ ਹਾਈਵੇਅ ਜ਼ਮੀਨ ਖਿਸਕਣ ਕਾਰਨ ਜਾਮ ਹੋ ਗਿਆ। ਕਾਂਗੜਾ ’ਚ ਰਾਤ ਨੂੰ 127.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੀਂਹ ਕਾਰਨ ਕਾਂਗੜਾ ਸ਼ਹਿਰ ਦੇ ਬਾਹਰੀ ਸਿਰੇ ’ਤੇ ਸਾਮੇਲਾ ਸੁਰੰਗ ਨੇੜੇ ਹਾਈਵੇਅ ’ਤੇ ਜ਼ਮੀਨ ਖਿਸਕ ਗਈ ਅਤੇ ਦੋਹਾਂ ਪਾਸੇ ਆਵਾਜਾਈ ਦਾ ਲੰਬਾ ਜਾਮ ਲੱਗ ਗਿਆ।
ਸੁਰੰਗ ਵੀ ਪਾਣੀ ਨਾਲ ਭਰ ਗਈ ਅਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਈਵੇਅ ’ਤੇ ਦਰੱਖਤ ਵੀ ਡਿੱਗੇ। ਪ੍ਰਸ਼ਾਸਨ ਨੇ ਬੁਲਡੋਜਰ ਦੀ ਮਦਦ ਨਾਲ ਰਾਹ ਸਾਫ ਕੀਤਾ ਅਤੇ 5 ਘੰਟਿਆਂ ਬਾਅਦ ਆਵਾਜਾਈ ਠੀਕ ਹੋ ਸਕੀ। ਜ਼ਮੀਨ ਖਿਸਕਣ ਦੌਰਾਨ ਉੱਥੇ 2 ਤੋਂ 3 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਸੀ, ਜੋ ਬਾਅਦ ਵਿਚ ਮਲਬਾ ਹਟਾਉਣ ਮਗਰੋਂ ਪੁਲਸ ਦੀ ਮਦਦ ਨਾਲ ਸਾਫ ਕਰਵਾਇਆ ਗਿਆ।