ਲੈਂਡਸਲਾਈਡ ਦੀ ਲਪੇਟ 'ਚ ਆਇਆ ਫ਼ੌਜੀ ਕੈਂਪ, 3 ਦੀ ਮੌਤ, 6 ਸੁਰੱਖਿਆ ਕਰਮੀ ਲਾਪਤਾ

Monday, Jun 02, 2025 - 02:27 PM (IST)

ਲੈਂਡਸਲਾਈਡ ਦੀ ਲਪੇਟ 'ਚ ਆਇਆ ਫ਼ੌਜੀ ਕੈਂਪ, 3 ਦੀ ਮੌਤ, 6 ਸੁਰੱਖਿਆ ਕਰਮੀ ਲਾਪਤਾ

ਕੋਲਕਾਤਾ- ਸਿੱਕਮ  ਦੇ ਛਾਤੇਨ 'ਚ ਇਕ ਫ਼ੌਜੀ ਕੈਂਪ ਦੇ ਜ਼ਮੀਨ ਖਿਸਕਣ ਦੀ ਲਪੇਟ 'ਚ ਆਉਣ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਸੁਰੱਖਿਆ ਕਰਮੀ ਲਾਪਤਾ ਹੋ ਗਏ। ਇਕ ਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਇਹ ਜ਼ਮੀਨ ਖਿਸਕਣ ਐਤਵਾਰ ਸ਼ਾਮ ਕਰੀਬ 7 ਵਜੇ ਹੋਇਆ।

ਰੱਖਿਆ ਅਧਿਕਾਰੀ ਨੇ ਇਕ ਬਿਆਨ 'ਚ ਦੱਸਿਆ ਕਿ ਤਿੰਨ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂ ਕਿ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ,''ਚੁਣੌਤੀਆਂ ਭਰੀ ਸਥਿਤੀ 'ਚ ਬਚਾਅ ਦਲ ਲਾਪਤਾ 6 ਜਵਾਨਾਂ ਦੀ ਭਾਲ 'ਚ ਜੁਟਿਆ ਹੈ।'' ਸਿੱਕਮ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News