ਨਰਿੰਦਰ ਮੋਦੀ ਨੂੰ 7 ਸਮੁੰਦਰ ਪਾਰ ਸੁੱਟ ਦੇਣਾ ਹੈ : ਲਾਲੂ ਯਾਦਵ

Monday, Nov 11, 2024 - 06:17 PM (IST)

ਨਰਿੰਦਰ ਮੋਦੀ ਨੂੰ 7 ਸਮੁੰਦਰ ਪਾਰ ਸੁੱਟ ਦੇਣਾ ਹੈ : ਲਾਲੂ ਯਾਦਵ

ਨੈਸ਼ਨਲ ਡੈਸਕ- ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਵੋਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 7 ਸਮੁੰਦਰ ਪਾਰ ਸੁੱਟ ਦੇਣਾ ਹੈ। ਸ਼੍ਰੀ ਯਾਦਵ ਨੇ ਗਯਾ ਜ਼ਿਲ੍ਹੇ ਦੇ ਬੇਲਾਗੰਜ ਵਿਧਾਨ ਸਭਾ ਦੇ ਬੱਸ ਪੜਾਵ ਮੈਦਾਨ 'ਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਆਪਣੇ ਖ਼ਾਸ ਅੰਦਾਜ 'ਚ ਕਿਹਾ,''ਤੁਸੀਂ ਬਹੁਤ ਨੂੰ ਮੁੱਖ ਮੰਤਰੀ-ਪ੍ਰਧਾਨ ਮੰਤਰੀ ਬਣਾਇਆ ਹੈ। ਇਸ ਲਈ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਲਾਲਟੇਨ ਦੇ ਬਟਨ ਨੂੰ ਦਬਾ ਕੇ ਭਾਜਪਾ ਨੂੰ ਉਖਾੜ ਕੇ ਸੁੱਟ ਦਿਓ। ਨਰਿੰਦਰ ਮੋਦੀ ਨੂੰ 7 ਸਮੁੰਦਰ ਪਾਰ ਸੁੱਟ ਦੇਣਾ ਹੈ। ਇਸ ਲਈ ਸਾਡੇ ਗਠਜੋੜ ਨੂੰ ਵੋਟ ਦਿਓ।''

ਰਾਜਦ ਮੁਖੀ ਨੇ ਅੱਗੇ ਕਿਹਾ,''ਹੁਣ ਟਾਈਮ ਨਹੀਂ ਹੈ। ਚੋਣਾਂ 13 ਨਵੰਬਰ ਨੂੰ ਹੋਣੀਆਂ ਹਨ। ਅਸੀਂ ਅਪੀਲ ਕਰਦੇ ਹਾਂ ਕਿ ਤਾਕਤ ਨੂੰ ਇਕ ਰੱਖੋ। ਸਾਡਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News