ਲਾਲੂ ਯਾਦਵ ਦੀ ਹਾਲਤ ਚਿੰਤਾਜਨਕ, ਮਿਲਣ ਪਹੁੰਚਿਆ ਪੂਰਾ ਪਰਿਵਾਰ

Saturday, Jan 23, 2021 - 12:03 PM (IST)

ਰਾਂਚੀ- ਰਿਮਸ 'ਚ ਦਾਖ਼ਲ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਨੂੰ ਮਿਲਣ ਰਾਂਚੀ ਪਹੁੰਚਿਆ ਹੈ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਵੀ ਲਾਲੂ ਯਾਦਵ ਨੂੰ ਮਿਲਣ ਗਈ ਹੈ। ਇਸ ਤੋਂ ਇਲਾਵਾ ਤੇਜਸਵੀ ਯਾਦਵ, ਤੇਜ ਪ੍ਰਤਾਪ ਯਾਦਵ ਦੇ ਨਾਲ ਮੀਸਾ ਭਾਰਤੀ ਵੀ ਉਨ੍ਹਾਂ ਨੂੰ ਮਿਲਣ ਆਏ ਹਨ। ਚਾਰਟਰਡ ਪਲੇਨ ਰਾਹੀਂ ਇਹ ਸਾਰੇ ਲੋਕ ਪਹਿਲਾਂ ਰਾਂਚੀ ਪਹੁੰਚੇ ਸਨ। ਉਸ ਤੋਂ ਬਾਅਦ ਸਾਰੇ ਲੋਕ ਰਿਮਸ ਹਸਪਤਾਲ 'ਚ ਲਾਲੂ ਨੂੰ ਮਿਲਣ ਆਏ। ਦੱਸਿਆ ਜਾ ਰਿਹਾ ਹੈ ਕਿ ਲਾਲੂ ਯਾਦਵ ਦੀ ਸਿਹਤ ਇਸ ਵਾਰ ਕਾਫ਼ੀ ਖ਼ਰਾਬ ਹੈ, ਜਿਸ ਕਾਰਨ ਘਰ ਵਾਲੇ ਅਚਾਨਕ ਇਸ ਤਰ੍ਹਾਂ ਮਿਲਣ ਆਏ ਹਨ।

PunjabKesari
ਆਪਣੇ ਪਿਤਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਤੇਜਸਵੀ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਚਿੰਤਾਜਨਕ ਹੈ। ਉਨ੍ਹਾਂ ਦੀ ਸਿਹਤ 'ਚ ਕਾਫ਼ੀ ਗਿਰਾਵਟ ਆਈ ਹੈ। ਲਾਲੂ ਯਾਦਵ ਦੀ ਕਿਡਨੀ 25 ਫੀਸਦੀ ਹੀ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਲਾਲੂ ਦਾ ਕ੍ਰਿਏਟਨਿਨ ਵੀ ਕਾਫ਼ੀ ਵੱਧ ਗਿਆ ਹੈ ਅਤੇ ਉਨ੍ਹਾਂ ਨੂੰ ਨਿਮੋਨੀਆ ਵੀ ਹੈ। ਤੇਜਸਵੀ ਨੇ ਕਿਹਾ ਕਿ ਲਾਲੂ ਦੇ ਫ਼ੇਫੜਿਆਂ 'ਚ ਸ਼ਿਕਾਇਤ ਵੀ ਦੇਖਣ ਨੂੰ ਮਿਲੀ ਹੈ। ਤੇਜਸਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਸਥਿਤ ਏਮਜ਼ 'ਚ ਸ਼ਿਫਟ ਕਰਨ ਦੀ ਤਿਆਰੀ ਚੱਲ ਰਹੀ ਹੈ। ਉਨ੍ਹਾਂ ਦਾ ਚਿਹਰਾ ਸੁੱਜ ਗਿਆ ਹੈ। ਉਹ ਦੱਸਦੇ ਹਨ ਕਿ ਕੱਲ ਉਨ੍ਹਾਂ ਦੀ ਦਿਨ ਭਰ ਜਾਂਚ ਚੱਲਦੀ ਰਹੀ ਹੈ। ਉਹ ਇਸ ਦੇ ਅੱਗੇ ਉਨ੍ਹਾਂ ਦੀ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਦੱਸ ਸਕਣਗੇ। ਉਹ ਕਹਿੰਦੇ ਹਨ ਕਿ ਉਂਝ ਪੂਰਾ ਪਰਿਵਾਰ ਉਨ੍ਹਾਂ ਦਾ ਬਿਹਤਰ ਇਲਾਜ ਚਾਹੁੰਦਾ ਹੈ।


DIsha

Content Editor

Related News