79 ਸਾਲ ਦੇ ਹੋਏ ਲਾਲੂ ਯਾਦਵ, ਪਰਿਵਾਰ ਨਾਲ ਕੇਕ ਕੱਟ ਮਨਾਇਆ ਜਨਮ ਦਿਨ
Thursday, Jun 11, 2026 - 12:21 PM (IST)
ਪਟਨਾ- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਵੀਰਵਾਰ ਨੂੰ ਪਟਨਾ 'ਚ ਆਪਣੇ ਪਰਿਵਾਰ ਨਾਲ ਕੇਕ ਕੱਟ ਕੇ 79ਵਾਂ ਜਨਮ ਦਿਨ ਮਨਾਇਆ। ਲਾਲੂ ਪ੍ਰਸਾਦ ਨੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਸਰਕਾਰੀ ਘਰ 10 ਸਰਕੁਲਰ ਰੋਡ 'ਤੇ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ 'ਚ ਕੇਕ ਕੱਟ ਕੇ ਜਨਮ ਦਿਨ ਮਨਾਇਆ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਲਾਲੂ ਪ੍ਰਸਾਦ ਦੇ ਛੋਟੇ ਬੇਟੇ ਤੇਜਸਵੀ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਾਲੂ ਪ੍ਰਸਾਦ ਦੀ ਕੇਕ ਕੱਟਦੇ ਹੋਏ, ਪਰਿਵਾਰ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ,''ਹੈਪੀ ਬਰਥਡੇਅ ਪਾਪਾ।'' ਮੁੱਖ ਮੰਤਰੀ ਸਮਰਾਟ ਚੌਧਰੀ ਨੇ ਵੀ ਲਾਲੂ ਪ੍ਰਸਾਦ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਨੇ 'ਐਕਸ' 'ਤੇ ਆਪਣੇ ਸੰਦੇਸ਼ 'ਚ ਕਿਹਾ,''ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਜੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ। ਪ੍ਰਭੂ ਤੋਂ ਤੁਹਾਡੀ ਸਿਹਤ, ਲੰਬੀ ਉਮਰ ਅਤੇ ਸਫ਼ਲ ਜੀਵਨ ਦੀ ਕਾਮਨਾ ਕਰਦਾ ਹਾਂ।'' ਰਾਜਦ ਮੁਖੀ ਦੇ ਜਨਮ ਦਿਨ ਮੌਕੇ ਵੱਡੀ ਗਿਣਤੀ 'ਚ ਪਾਰਟੀ ਵਰਕਰ ਰਾਬੜੀ ਦੇਵੀ ਦੇ ਘਰ ਦੇ ਬਾਹਰ ਇਕੱਠੇ ਹੋਏ। ਉਤਸ਼ਾਹਿਤ ਵਰਕਰਾਂ ਨੇ ਡਾਂਸ ਕੀਤਾ ਅਤੇ ਮਠਿਆਈਆਂ ਵੰਡੀਆਂ। ਰਾਜਦ ਦੇ ਪ੍ਰਦੇਸ਼ ਪ੍ਰਧਾਨ ਮੰਗਨੀ ਲਾਲ ਮੰਡਲ ਅਤੇ ਵਿਧਾਇਕ ਭਾਈ ਬੀਰੇਂਦਰ ਵੀ ਲਾਲੂ ਪ੍ਰਸਾਦ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਧੇਣ ਰਾਬੜੀ ਦੇਵੀ ਦੇ ਘਰ ਪਹੁੰਚੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
