ਲਾਲੂ ਦਾ ਹੋ ਸਕਦੈ ਕੋਰੋਨਾ ਟੈਸਟ, ਇਲਾਜ਼ ਕਰ ਰਹੇ ਡਾਕਟਰਾਂ ਦੀ ਵੀ ਹੋਵੇਗੀ ਜਾਂਚ

Tuesday, Apr 28, 2020 - 08:10 PM (IST)

ਲਾਲੂ ਦਾ ਹੋ ਸਕਦੈ ਕੋਰੋਨਾ ਟੈਸਟ, ਇਲਾਜ਼ ਕਰ ਰਹੇ ਡਾਕਟਰਾਂ ਦੀ ਵੀ ਹੋਵੇਗੀ ਜਾਂਚ

ਰਾਂਚੀ— ਆਰਜੇਡੀ ਦੇ ਪ੍ਰਧਾਨ ਲਾਲੂ ਯਾਦਵ ਦੀ ਮੈਡੀਕਲ ਸੁਰੱਖਿਆ ਨੂੰ ਲੈ ਕੇ ਰਿਮਜ਼ ਮੈਨੇਜਮੈਂਟ ਦੀ ਚਿੰਤਾ ਵੱਧ ਗਈ ਹੈ। ਦਰਅਸਲ ਰਾਂਚੀ ਸਥਿਤ ਰਿਮਜ਼ 'ਚ ਜੋ ਡਾਕਟਰ ਲਾਲੂ ਯਾਦਵ ਦਾ ਇਲਾਜ਼ ਕਰ ਰਹੇ ਹਨ। ਉਸ ਡਾਕਟਰ ਦੇ ਵਾਰਡ 'ਚ ਕੋਰੋਨਾ ਦਾ ਇਕ ਪਾਜ਼ੀਟਿਵ ਮਰੀਜ਼ ਮਿਲਿਆ ਹੈ। ਇਸ ਤੋਂ ਬਾਅਦ ਰਿਮਜ਼ ਮੈਨੇਜਮੈਂਟ ਤੇ ਝਾਰਖੰਡ ਦਾ ਸਿਹਤ ਵਿਭਾਗ ਸੁਚੇਤ ਹੋ ਗਿਆ ਹੈ। ਰਿਮਜ਼ 'ਚ ਡਾ. ਉਮੇਸ਼ ਪ੍ਰਸਾਦ ਲਾਲੂ ਯਾਦਵ ਦਾ ਇਲਾਜ਼ ਕਰ ਰਹੇ ਹਨ। ਹੁਣ ਇਸ ਡਾਕਟਰ ਦੇ ਨਾਲ ਕੰਮ ਕਰ ਰਹੇ ਸਾਰੇ ਸਟਾਫ, ਨਰਸ ਤੇ ਸਾਰੇ ਕਰਮਚਾਰੀਆਂ ਦਾ ਸੈਂਪਲ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੱਖ ਵੀ ਕੀਤਾ ਜਾਵੇਗਾ। ਚਾਰਾ ਘੁਟਾਲੇ 'ਚ ਸਜ਼ਾ ਕੱਟ ਰਹੇ ਲਾਲੂ ਪ੍ਰਸਾਦ ਯਾਦਵ ਰਿਮਜ਼ ਦੇ ਪ੍ਰਾਈਵੇਟ ਵਾਰਡ 'ਚ ਦਾਖਲ ਹਨ। ਲਾਲੂ ਯਾਦਵ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਪੀੜਤ ਹਨ।
ਲਾਲੂ ਪ੍ਰਸਾਦ ਯਾਦਵ ਦਾ ਵੀ ਸੈਂਪਲ ਲਿਆ ਜਾਵੇਗਾ
ਰਿਮਜ਼ ਸੁਪਰਡੈਂਟ ਵਿਵੇਕ ਕਸ਼ਯਪ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਲਾਲੂ ਪ੍ਰਸਾਦ ਯਾਦਵ ਦਾ ਵੀ ਸੈਂਪਲ ਲਿਆ ਜਾਵੇਗਾ ਤੇ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਅਸੀਂ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਲੈਣਾ ਚਾਹੁੰਦੇ ਹਾਂ ਇਸ ਲਈ ਪੂਰੀ ਤਰ੍ਹਾਂ ਨਾਲ ਸਾਵਧਾਨੀ ਵਰਤੀ ਜਾ ਰਹੀ ਹੈ। ਦੱਸ ਦਈਏ ਕਿ ਸੂਬੇ 'ਚ ਕੋਰੋਨਾ ਵਾਇਰਸ ਦੀਆਂ ਖਬਰਾਂ ਆਉਣ ਤੋਂ ਬਾਅਦ ਦਿਲ, ਕਿਡਨੀ ਤੇ ਸ਼ੂਗਰ ਦੀਆਂ ਬੀਮਾਰੀਆਂ ਨਾਲ ਜੂਝ ਰਹੇ ਲਾਲੂ ਯਾਦਵ ਆਪਣੇ ਵਾਰਡ 'ਚ ਹੀ ਕੁਆਰੰਟੀਨ ਹੋ ਗਏ ਹਨ।


author

Gurdeep Singh

Content Editor

Related News