ਜੇਲ ''ਚ ਬੰਦ ਲਾਲੂ ਨੇ ਕੀਤਾ ਟਵੀਟ, ਖੁਦ ਨੂੰ ਦੱਸਿਆ ਸੋਨਾ

Saturday, Dec 30, 2017 - 05:31 PM (IST)

ਜੇਲ ''ਚ ਬੰਦ ਲਾਲੂ ਨੇ ਕੀਤਾ ਟਵੀਟ, ਖੁਦ ਨੂੰ ਦੱਸਿਆ ਸੋਨਾ

ਨਵੀਂ ਦਿੱਲੀ— ਚਾਰਾ ਘੁਟਾਲੇ ਮਾਮਲੇ 'ਚ ਦੋਸ਼ੀ ਪਾਏ ਜਾਣ ਦੇ ਬਾਅਦ ਤੋਂ ਜੇਲ ਦੀ ਸਜ਼ਾ ਕੱਟ ਰਹੇ ਆਰ.ਜੇ.ਡੀ. ਚੀਫ ਲਾਲੂ ਪ੍ਰਸਾਦ ਨੇ ਟਵੀਟ ਕਰ ਕੇ ਨਿਤੀਸ਼ ਅਤੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਸੋਨੇ ਨੂੰ ਤਪਾਇਆ ਜਾਂਦਾ ਹੈ ਤਾਂ ਉਸ ਦਾ ਕੀ ਹੁੰਦਾ ਹੈ? ਇਸ ਦੇ ਨਾਲ ਹੀ ਲਾਲੂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਲ 'ਚ ਜਾਣ ਦੇ ਬਾਅਦ ਵੀ ਉਹ ਸਰਗਰਮ ਰਾਜਨੀਤੀ ਤੋਂ ਵੱਖ ਨਹੀਂ ਹੋਏ ਹਨ। ਬਿਹਾਰ ਦੀ ਰਾਜਨੀਤੀ 'ਚ ਉਨ੍ਹਾਂ ਦਾ ਦਖਲ ਬਣਿਆ ਰਹੇਗਾ।

ਉੱਥੇ ਹੀ ਖਬਰ ਹੈ ਕਿ ਲਾਲੂ ਯਾਦਵ ਨਾਲ ਮੁਲਾਕਾਤ ਕਰਨ ਸਾਬਕਾ ਮੁੱਖ ਮੰਤਰੀ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਇਕ ਜਨਵਰੀ ਨੂੰ ਰਾਂਚੀ ਜਾ ਸਕਦੀ ਹੈ। ਦਰਅਸਲ ਲਾਲੂ ਜਦੋਂ ਤੋਂ ਰਾਂਚੀ ਦੇ ਹੋਟਵਾਰ ਜੇਲ 'ਚ ਬੰਦ ਹਨ, ਉਨ੍ਹਾਂ ਨਾਲ ਹੁਣ ਤੱਕ ਰਾਬੜੀ ਦੇਵੀ ਮੁਲਾਕਾਤ ਨਹੀਂ ਕਰ ਸਕੀ ਹੈ। ਇਸ ਲਈ ਐਤਵਾਰ ਨੂੰ ਉਨ੍ਹਾਂ ਦੇ ਰਾਂਚੀ ਰਵਾਨਾ ਹੋਣ ਅਤੇ ਇਕ ਜਨਵਰੀ ਨੂੰ ਜੇਲ 'ਚ ਬੰਦ ਲਾਲੂ ਪ੍ਰਸਾਦ ਨਾਲ ਮੁਲਾਕਾਤ ਦੀ ਤਿਆਰੀ ਦੀ ਚਰਚਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲਾਲੂ ਯਾਦਵ ਦੇ ਵਕੀਲ ਪ੍ਰਭਾਤ ਕੁਮਾਰ ਆਪਣਏ ਮੁਵਕਿਲ ਤੋਂ ਚਾਰਾ ਘੁਟਾਲਾ ਕੇਸ ਦੇ ਸੰਬੰਧ 'ਚ ਗੱਲਬਾਤ ਕਰਨਾ ਚਾਹੁੰਦੇ ਸਨ ਪਰ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਲਾਲੂ ਪ੍ਰਸਾਦ ਨਾਲ ਮਿਲਵਾਉਣ ਤੋਂ ਇਨਕਾਰ ਕਰ ਦਿੱਤਾ। ਬਾਅਦ 'ਚ ਪ੍ਰਭਾਤ ਕੁਮਾਰ ਨੇ ਜੇਲ ਸੁਪਰਡੈਂਟ ਨੂੰ ਮੁਲਾਕਾਤ ਲਈ ਲਿਖਤੀ ਅਰਜ਼ੀ ਦਿੱਤੀ। ਇਸ ਤੋਂ ਬਾਅਦ ਵੀ ਪ੍ਰਭਾਤ ਕੁਮਾਰ ਨੂੰ ਲਾਲੂ ਪ੍ਰਸਾਦ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।


Related News