ਗਣੇਸ਼ ਉਤਸਵ ਦੀ ਧੂਮ ; 'ਲਾਲਬਾਗਚਾ ਰਾਜਾ' ਦੇ ਦਰਬਾਰ 'ਚ 3 ਦਿਨਾਂ 'ਚ ਆਇਆ 2 ਕਰੋੜ ਰੁਪਏ ਦਾ ਚੜ੍ਹਾਵਾ
Saturday, Sep 19, 2026 - 10:52 AM (IST)
ਮੁੰਬਈ- ਗਣੇਸ਼ ਉਤਸਵ 2026 ਦੇ ਮੌਕੇ ਮੁੰਬਈ ਦੇ ਸਭ ਤੋਂ ਮਸ਼ਹੂਰ 'ਲਾਲਬਾਗਚਾ ਰਾਜਾ' ਪੰਡਾਲ 'ਚ ਸ਼ਰਧਾਲੂਆਂ ਦੀ ਆਸਥਾ ਅਤੇ ਦਾਨ ਦਾ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ। ਉਤਸਵ ਦੇ ਪਹਿਲੇ ਦਿਨ ਦਾਨਪਾਤਰ 'ਚ ਨਕਦ ਰਾਸ਼ੀ, ਕੀਮਤੀ ਧਾਤੂ ਦਾ ਅੰਬਾਰ ਲੱਗ ਗਿਆ। ਗਣੇਸ਼ ਉਤਸਵ ਦੇ ਸ਼ੁਰੂਆਤੀ ਸਿਰਫ਼ 3 ਦਿਨਾਂ 'ਚ ਹੀ ਰਾਜਾ ਦੀ ਦਾਨਪੇਟੀ 'ਚ 1 ਕਰੋੜ 90 ਲੱਖ 40 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਜਮ੍ਹਾ ਹੋ ਚੁੱਕੀ ਹੈ। ਨਕਦ ਰਾਸ਼ੀ ਨਾਲ 647.47 ਗ੍ਰਾਮ ਸੋਨਾ ਅਤੇ 12.38 ਕਿਲੋ ਚਾਂਦੀ ਵੀ ਦਾਨ 'ਚ ਦਿੱਤੀ ਗਈ ਹੈ।
ਦਰਸ਼ਨ ਦੇ ਸ਼ੁਰੂਆਤੀ ਤਿੰਨ ਦਿਨਾਂ (15 ਤੋਂ 17 ਸਤੰਬਰ) ਦੌਰਾਨ ਦਾਨਪੇਈ 'ਚ ਗਿਣੇ ਗਏ ਦਾਨ ਦਾ ਵੇਰਵਾ ਮੰਡਲ ਵਲੋਂ ਅਧਿਕਾਰਤ ਤੌਰ 'ਤੇ ਜਾਰੀ ਕੀਤਾ ਗਿਆ ਹੈ। ਮੰਡਲ ਦੇ ਅਹੁਦਾ ਅਧਿਕਾਰੀਆਂ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਦਾਨ ਦਾ ਇਹ ਅੰਕੜਆ ਹੋਰ ਵਧਣ ਦੀ ਸੰਭਾਵਨਾ ਹੈ। ਬੀਤੇ ਤਿੰਨ ਸਾਲਾਂ (2023-25) 'ਚ ਲਾਲਬਾਗ ਦੇ ਰਾਜਾ ਨੂੰ ਭਗਤਾਂ ਨੇ ਕਰੀਬ 32 ਕਿਲੋ ਸੋਨਾ ਚੜ੍ਹਾਇਆ ਹੈ। ਇਸ 'ਚ ਰਿਲਾਇੰਸ ਇੰਡਸਟ੍ਰੀਜ ਦੇ ਅਨੰਤ ਅੰਬਾਨੀ ਵਲੋਂ 2024 'ਚ ਚੜ੍ਹਾਇਆ ਗਿਾ 20 ਕਿਲੋ ਸੋਨੇ ਦਾ ਮੁਕੁਟ ਵੀ ਸ਼ਾਮਲ ਹੈ। ਪਿਛਲੇ ਤਿੰਨ ਸਾਲਾਂ 'ਚ ਸੋਨਾ-ਚਾਂਦੀ ਅਤੇ ਨਕਦ ਮਿਲਾ ਕੇ ਲਾਲਬਾਗ ਦੇ ਰਾਜਾ ਨੂੰ ਕਰੀਬ 50 ਕਰੋੜ ਰੁਪਏ ਤੋਂ ਵੱਧ ਦਾ ਚੜ੍ਹਾਵਾ ਚੜ੍ਹਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
