ਅਡਵਾਨੀ ਨੇ 102 ਡਿਗਰੀ ਬੁਖਾਰ ਦੇ ਬਾਵਜੂਦ ਦਿੱਲੀ ਤੋਂ ਅਹਿਮਦਾਬਾਦ ਆ ਕੇ ਪਾਈ ਪਾਈ ਵੋਟ

04/24/2019 11:23:48 AM

ਨਵੀਂ ਦਿੱਲੀ/ਗਾਂਧੀਨਗਰ— ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲਕ੍ਰਿਸ਼ਨ ਅਡਵਾਨੀ ਦੀ ਖਰਾਬ ਸਿਹਤ ਵੀ ਮੰਗਲਵਾਰ ਨੂੰ ਉਨ੍ਹਾਂ ਨੂੰ ਵੋਟ ਪਾਉਣ ਤੋਂ ਨਹੀਂ ਰੋਕ ਸਕੀ। ਲਾਲ ਕ੍ਰਿਸ਼ਨ ਅਡਵਾਨੀ ਇਕ ਇਨਫੈਕਸ਼ਨ ਕਾਰਨ 102 ਡਿਗਰੀ ਨਾਲ ਜੂਝ ਰਹੇ ਸਨ ਪਰ ਉਨ੍ਹਾਂ ਨੇ ਫਲਾਈਟ 'ਤੇ ਦਿੱਲੀ ਤੋਂ ਅਹਿਮਦਾਬਾਦ ਆ ਕੇ ਵੋਟ ਦੇਣ ਦਾ ਫੈਸਲਾ ਕੀਤਾ। ਹਾਲਾਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਯਾਤਰਾ ਨਾ ਕਰਨ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਕਿਹਾ,''ਅਡਵਾਨੀ ਜੀ ਨੂੰ ਸਲਾਹ ਦਿੱਤੀ ਸੀ ਗਈ ਸੀ ਕਿ ਤੇਜ਼ ਬੁਖਾਰ ਕਾਰਨ ਉਹ ਯਾਤਰਾ ਨਾ ਕਰਨ ਪਰ ਅਡਵਾਨੀ ਵੋਟ ਦੇਣ ਨੂੰ ਲੈ ਕੇ ਅਟਲ ਸਨ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਸਾਲ 1952 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਵੋਟ ਦਿੱਤੀ ਹੈ ਅਤੇ 2019 'ਚ ਵੀ ਉਹ ਵੋਟਿੰਗ ਕਰਨਗੇ।'' ਅਡਵਾਨੀ ਅਹਿਮਦਾਬਾਦ ਤੋਂ ਖਾਨਪੁਰ ਇਲਾਕੇ 'ਚ ਰਜਿਸਟਰਡ ਵੋਟਰ ਹਨ।

ਵੋਟਿੰਗ ਦੌਰਾਨ ਦਿੱਸੇ ਭਾਵੁਕ
ਮੰਗਲਵਾਰ ਨੂੰ ਕਰੀਬ 3 ਦਹਾਕੇ ਦੇ ਲੰਬੇ ਸਿਆਸੀ ਕਰੀਅਰ ਤੋਂ ਬਾਅਦ ਪਹਿਲੀ ਵਾਰ ਅਡਵਾਨੀ ਨੇ ਉਮੀਦਵਾਰ ਦੇ ਰੂਪ 'ਚ ਨਹੀਂ ਸਗੋਂ ਇਕ ਆਮ ਵੋਟਰ ਦੇ ਰੂਪ 'ਚ ਵੋਟਿੰਗ ਕੀਤੀ। ਇਸ ਦੌਰਾਨ ਅਡਵਾਨੀ ਕਾਫੀ ਭਾਵੁਕ ਦਿੱਸੇ। ਅਹਿਮਦਾਬਾਦ ਦੇ ਸ਼ਾਹਪੁਰ ਹਿੰਦੀ ਸਕੂਲ 'ਚ ਬਣੇ ਵੋਟਿੰਗ ਕੇਂਦਰ 'ਤੇ ਮੰਗਲਵਾਰ ਦੁਪਹਿਰ ਅਡਵਾਨੀ ਨੇ ਵੋਟ ਪਾਇਆ।
 

ਜੇਤਲੀ ਦੇ ਨਿੱਜੀ ਜਹਾਜ਼ 'ਤੇ ਅਹਿਮਦਾਬਾਦ ਗਏ
ਸੂਤਰਾਂ ਅਨੁਸਾਰ ਅਡਵਾਨੀ ਪਹਿਲਾਂ ਤੋਂ ਤੈਅ ਉਡਾਣ 'ਤੇ ਅਹਿਮਦਾਬਾਦ ਜਾਣ ਵਾਲੇ ਸਨ ਪਰ ਬੁਖਾਰ ਕਾਰਨ ਉਹ ਭਾਜਪਾ ਨੇਤਾ ਅਰੁਣ ਜੇਤਲੀ ਨਾਲ ਉਨ੍ਹਾਂ ਦੇ ਨਿੱਜੀ ਜਹਾਜ਼ 'ਤੇ ਅਹਿਮਦਾਬਾਦ ਆਏ। ਅਡਵਾਨੀ ਨੇ ਵੋਟ ਦੇਣ ਤੋਂ ਬਾਅਦ ਦੁਪਹਿਰ ਨੂੰ ਥੋੜ੍ਹੀ ਦੇਰ ਆਰਾਮ ਕੀਤਾ ਅਤੇ ਬਾਅਦ 'ਚ ਜੇਤਲੀ ਨਾਲ ਵਾਪਸ ਦਿੱਲੀ ਚੱਲੇ ਗਏ। ਦੱਸਣਯੋਗ ਹੈ ਕਿ ਬੁਖਾਰ ਕਾਰਨ ਅਡਵਾਨੀ ਨੂੰ ਦਵਾਈਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ।


DIsha

Content Editor

Related News