ਲਖੀਮਪੁਰ ਹਿੰਸਾ: 14 ਲੋਕਾਂ ਨੂੰ ਨਾਮਜ਼ਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੱਤਰਕਾਰ ਦੇ ਰਿਸ਼ਤੇਦਾਰ ਪੁੱਜੇ ਕੋਰਟ
Tuesday, Nov 09, 2021 - 09:44 PM (IST)
ਲਖਨਊ - ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਵਿੱਚ 3 ਅਕਤੂਬਰ ਨੂੰ ਹਿੰਸਾ ਭੜਕ ਉੱਠੀ ਸੀ। ਲਖੀਮਪੁਰ ਖੀਰੀ ਵਿੱਚ ਭੜਕੀ ਹਿੰਸਾ ਦੀ ਇਸ ਘਟਨਾ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਸਮੇਤ ਕੁਲ ਅੱਠ ਲੋਕ ਮਾਰੇ ਗਏ ਸਨ। ਚਾਰ ਕਿਸਾਨਾਂ ਨੂੰ ਗੱਡੀ ਰਾਹੀਂ ਕੁਚਲਣ ਦੀ ਘਟਨਾ ਵਾਪਰੀ, ਜਿਸ ਦਾ ਦੋਸ਼ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਮੋਨੂੰ 'ਤੇ ਹੈ।
ਇਹ ਵੀ ਪੜ੍ਹੋ - ਸਮੀਰ ਵਾਨਖੇੜੇ ਦੀ ਪਤਨੀ, ਪਿਤਾ ਨੇ ਰਾਜਪਾਲ ਕੋਸ਼ਿਆਰੀ ਨਾਲ ਕੀਤੀ ਮੁਲਾਕਾਤ, ਮਲਿਕ ਖ਼ਿਲਾਫ਼ ਦਿੱਤੀ ਸ਼ਿਕਾਇਤ
ਹਿੰਸਾ ਦੀ ਉਸ ਘਟਨਾ ਵਿੱਚ ਪੱਤਰਕਾਰ ਰਮਨ ਕਸ਼ਯਪ ਵੀ ਮਾਰੇ ਗਏ ਸਨ। ਮਾਰੇ ਗਏ ਪੱਤਰਕਾਰ ਰਮਨ ਦੇ ਪਰਿਵਾਰ ਨੇ ਹੁਣ ਇਸ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰਾਉਣ ਲਈ ਕੋਰਟ ਵਿੱਚ ਮੰਗ ਦਰਜ ਕੀਤੀ ਹੈ। ਕੋਰਟ ਵਿੱਚ ਦਰਜ ਮੰਗ ਵਿੱਚ ਪੱਤਰਕਾਰ ਰਮਨ ਦੇ ਪਰਿਵਾਰ ਨੇ 14 ਲੋਕਾਂ ਖ਼ਿਲਾਫ਼ ਨਾਮਜ਼ਦ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਰਮਨ ਕਸ਼ਯਪ ਦੇ ਭਰਾ ਪਵਨ ਕਸ਼ਯਪ ਨੇ ਐੱਫ.ਆਈ.ਆਰ. ਦਰਜ ਕਰਨ ਲਈ ਲਖੀਮਪੁਰ ਦੀ ਸੀ.ਜੇ.ਐੱਮ. ਕੋਰਟ ਵਿੱਚ ਮੰਗ ਦਰਜ ਕੀਤੀ ਹੈ।
ਲਖੀਮਪੁਰ ਖੀਰੀ ਦੇ ਤਿਕੁਨੀਆ ਵਿੱਚ ਭੜਕੀ ਹਿੰਸਾ ਵਿੱਚ ਮਾਰੇ ਗਏ ਰਮਨ ਕਸ਼ਯਪ ਦੇ ਭਰਾ ਪਵਨ ਕਸ਼ਯਪ ਦੀ ਮੰਗ 'ਤੇ ਸੀ.ਜੇ.ਐੱਮ. ਕੋਰਟ ਵਿੱਚ 15 ਨਵੰਬਰ ਨੂੰ ਸੁਣਵਾਈ ਹੋਵੇਗੀ। ਰਮਨ ਕਸ਼ਯਪ ਦੇ ਭਰਾ ਪਵਨ ਕਸ਼ਯਪ ਵੱਲੋਂ ਕੀਤੀ ਗਈ ਸ਼ਿਕਾਇਤ ਵਿੱਚ 14 ਲੋਕ ਨਾਮਜ਼ਦ ਕੀਤੇ ਗਏ ਹਨ। ਨਾਮਜ਼ਦ ਕੀਤੇ ਗਏ ਦੋਸ਼ੀਆਂ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ਮੋਨੂੰ ਦੇ ਨਾਮ ਵੀ ਸ਼ਾਮਲ ਹਨ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।