ਲੱਦਾਖ : ਭਾਰਤ-ਚੀਨ ਦੇ ਫੌਜੀਆਂ 'ਚ ਹਿੰਸਕ ਝੜਪ, ਇਕ ਅਫ਼ਸਰ ਸਮੇਤ 2 ਜਵਾਨ ਸ਼ਹੀਦ

Tuesday, Jun 16, 2020 - 01:22 PM (IST)

ਲੱਦਾਖ- ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ ਦਰਮਿਆਨ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ। ਗਲਵਾਨ ਘਾਟੀ 'ਚ ਫੌਜਾਂ ਨੂੰ ਪਿੱਛੇ ਕਰਨ ਦੀ ਕਵਾਇਦ ਦੌਰਾਨ ਦੋਹਾਂ ਦੇਸ਼ਾਂ ਦੀਆਂ ਫੌਜਾਂ 'ਚ ਝੜਪ ਦੀ ਖਬਰ ਹੈ। ਫੌਜ ਅਨੁਸਾਰ, ਹਿੰਸਕ ਸੰਘਰਸ਼ 'ਚ ਭਾਰਤ ਨੇ ਇਕ ਅਧਿਕਾਰੀ ਅਤੇ 2 ਜਵਾਨ ਗਵਾ ਦਿੱਤੇ ਹਨ। ਚੀਨ ਵੱਲ ਕਿੰਨਾ ਨੁਕਸਾਨ ਹੋਇਆ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਵੱਡੇ ਘਟਨਾਕ੍ਰਮ ਤੋਂ ਬਾਅਦ ਦੋਹਾਂ ਫੌਜਾਂ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੁਲਾਕਾਤ ਕਰ ਕੇ ਹਾਲਾਤ ਸੰਭਾਲਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।

1975 ਨੂੰ ਚੱਲੀ ਸੀ ਆਖਰੀ ਗੋਲੀ
ਭਾਰਤ ਅਤੇ ਚੀਨ ਦਰਮਿਆ ਸਰਹੱਦ 'ਤੇ ਆਖਰੀ ਗੋਲੀ 1975 'ਚ ਚੱਲੀ ਸੀ। ਖਬਰਾਂ ਅਨੁਸਾਰ, ਗਲਵਾਨ ਘਾਟੀ 'ਚ 40 ਸਾਲ ਬਾਅਦ ਇਹ ਸਿਲਸਿਲਾ ਟੁੱਟ ਗਿਆ ਹੈ। ਗਲਵਾਨ ਘਾਟੀ ਉਨ੍ਹਾਂ ਪੁਆਇੰਟਸ 'ਚ ਹੈ, ਜਿੱਥੇ ਚੀਨ ਦੀ ਫੌਜ ਨੇ ਘੁਸਪੈਠ ਕੀਤੀ ਸੀ। ਦੋਹਾਂ ਦੇਸ਼ਾਂ ਦਰਮਿਆ ਕਈ ਦੌਰ ਗੱਲਬਾਤ ਤੋਂ ਬਾਅਦ ਚੀਨੀ ਫੌਜ ਕੁਝ ਪੁਆਇੰਟਸ ਤੋਂ ਵਾਪਸ ਹਟਣ ਲੱਗੀ ਪਰ ਇਸ ਘਟਨਾ ਤੋਂ ਬਾਅਦ ਸਰਹੱਦ 'ਤੇ ਤਣਾਅ ਹੋਰ ਵਧਣ ਦਾ ਖਦਸ਼ਾ ਹੈ।

ਮਈ ਦੇ ਸ਼ੁਰੂਆਤੀ ਦਿਨਾਂ ਚੀਨ ਨੇ ਪੈਦਾ ਕੀਤਾ ਤਣਾਅ
ਮਈ ਦੇ ਸ਼ੁਰੂਆਤੀ ਦਿਨਾਂ 'ਚ ਚੀਨੀ ਫੌਜੀਆਂ ਨੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਹਮਲਾਵਰ ਰੁਖ ਅਪਣਾਉਣਾ ਸ਼ੁਰੂ ਕੀਤਾ। ਪੂਰਬੀ ਲੱਦਾਖ 'ਚ 4 ਥਾਂਵਾਂ 'ਤੇ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੇ ਘੁਸਪੈਠ ਕੀਤੀ। ਵੱਡੀ ਗਿਣਤੀ 'ਚ ਚੀਨੀ ਫੌਜੀ ਆਰਟਿਲਰੀ (ਤੋਪਖਾਨੇ) ਅਤੇ ਬਖਤਰਬੰਦ ਗੱਡੀਆਂ ਨਾਲ ਐੱਲ.ਏ.ਸੀ. ਕੋਲ ਮੌਜੂਦ ਹਨ। ਗਲਵਾਨ ਘਾਟੀ ਅਤੇ ਪੈਂਗੋਂਗ ਝੀਲ, 2 ਮੁੱਖ ਪੁਆਇੰਟ ਹਨ, ਜਿੱਥੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਆਹਮਣੇ-ਸਾਹਮਣੇ ਹਨ।


DIsha

Content Editor

Related News