ਲਾਕਾਡਊਨ 'ਚ ਫਸੇ ਮਜ਼ਦੂਰਾਂ ਨੇ ਸਰਕਾਰੀ ਸੂਕਲ ਦੀ ਬਦਲੀ 'ਨੁਹਾਰ', ਹਰ ਕੋਈ ਕਰ ਰਿਹੈ ਤਾਰੀਫ
Wednesday, Apr 22, 2020 - 12:46 PM (IST)

ਸੀਕਰ (ਭਾਸ਼ਾ)— ਲਾਕਡਾਊਨ ਕਾਰਨ ਰਾਹ 'ਚ ਫਸੇ ਮਜ਼ਦੂਰਾਂ ਨੇ ਆਪਣੀ ਮਿਹਨਤ ਨਾਲ ਰਾਜਸਥਾਨ ਦੇ ਇਕ ਸਕੂਲ ਦੀ ਨੁਹਾਰ ਬਦਲ ਕੇ ਸਕਾਰਾਤਮਕ ਸੋਚ ਦੀ ਇਕ ਵੱਖਰੀ ਉਦਾਹਰਣ ਪੇਸ਼ ਕੀਤੀ ਹੈ। ਇਹ ਮਜ਼ਦੂਰ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲਾਗੂ ਲਾਕਡਾਊਨ 'ਚ ਰਾਜਸਥਾਨ ਦੇ ਸੀਕਰ ਜ਼ਿਲੇ ਵਿਚ ਫਸ ਗਏ। ਇਨ੍ਹਾਂ ਸਾਰਿਆਂ ਨੂੰ ਜ਼ਿਲੇ 'ਚ ਨੈਸ਼ਨਲ ਹਾਈਵੇਅ 'ਤੇ ਸਥਿਤ ਕਸਬੇ ਪਲਸਾਨਾ ਦੇ ਸਰਕਾਰੀ ਸਕੂਲ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਠਹਿਰਾਇਆ ਗਿਆ ਸੀ। ਇੱਥੇ ਰਹਿਣ ਦੌਰਾਨ ਇਨ੍ਹਾਂ ਮਜ਼ਦੂਰਾਂ ਨੇ ਸਕਾਰਾਤਮਕ ਸੋਚ ਦੀ ਜੋ ਨਜ਼ੀਰ ਪੇਸ਼ ਕੀਤੀ ਹੈ ਉਹ ਭਾਵੁਕ ਕਰਨ ਦੇ ਨਾਲ ਹੀ ਨਕਾਰਾਤਮਕ 'ਚ ਸਕਾਰਾਤਮਕ ਸੋਚ ਦੀ ਖੋਜ ਦਾ ਸੰਦੇਸ਼ ਵੀ ਦਿੰਦੀ ਹੈ। ਸਕੂਲ 'ਚ ਇਨ੍ਹੀਂ ਦਿਨੀਂ ਵੱਖਰਾ ਹੀ ਨਜ਼ਾਰਾ ਹੈ, ਇੱਥੇ ਰਹਿ ਰਹੇ ਮਜ਼ਦੂਰਾਂ ਨੇ ਸਮੇਂ ਦੀ ਵਰਤੋਂ ਕਰਦੇ ਹੋਏ ਸਕੂਲ ਦੀ ਨੁਹਾਰ ਹੀ ਬਦਲ ਦਿੱਤੀ।
ਸਕੂਲ 'ਚ ਮਜ਼ਦੂਰਾਂ ਨੇ ਖਾਲੀ ਸਮੇਂ ਵਿਚ ਸਕੂਲ ਦੇ ਰੰਗ-ਰੋਗਨ ਦਾ ਬੀੜਾ ਚੁੱਕਿਆ ਅਤੇ ਉਹ ਦੂਜਿਆਂ ਲਈ ਮਿਸਾਲ ਬਣ ਗਏ। ਪਲਸਾਨਾ ਕਸਬੇ ਦੇ ਸ਼ਹੀਦ ਸੀਤਾਰਾਮ ਕੁਮਾਵਤ ਅਤੇ ਸੇਠ ਏ. ਐੱਲ. ਤਾਬਕੀ ਸਰਕਾਰੀ ਹਾਈ ਸਕੂਲ 'ਚ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਦੇ 54ਆਮਜ਼ਦੂਰ ਠਹਿਰੇ ਹੋਏ ਹਨ। ਇਹ ਸਾਰੇ ਲੋਕ ਸਿਹਤਮੰਦ ਹਨ ਅਤੇ ਇਨ੍ਹਾਂ ਦੇ ਆਈਸੋਲੇਸ਼ਨ ਵਾਰਡ ਦਾ ਸਮਾਂ ਵੀ ਪੂਰਾ ਹੋ ਗਿਆ ਹੈ। ਮਜ਼ਦੂਰਾਂ ਨੇ ਦੱਸਿਆ ਕਿ ਸਰਪੰਚ ਅਤੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਰਹਿਣ ਲਈ ਬਹੁਤ ਹੀ ਵਧੀਆ ਵਿਵਸਥਾ ਕੀਤੀ ਸੀ। ਉਹ ਇਸ ਵਿਵਸਥਾ ਤੋਂ ਇੰਨੇ ਖੁਸ਼ ਸਨ ਕਿ ਬਦਲੇ ਵਿਚ ਪਿੰਡ ਲਈ ਕੁਝ ਕਰਨਾ ਚਾਹੁੰਦੇ ਸਨ ਅਤੇ ਇਸੇ ਸੋਚ ਨਾਲ ਉਨ੍ਹਾਂ ਨੇ ਸਕੂਲ ਦੇ ਰੰਗ-ਰੋਗਨਾ ਦਾ ਕੰਮ ਸ਼ੁਰੂ ਕਰ ਦਿੱਤਾ।
ਮਜ਼ਦੂਰਾਂ ਨੇ ਬੀਤੇ ਸ਼ੁੱਕਰਵਾਰ ਨੂੰ ਸਰਪੰਚ ਤੋਂ ਰੰਗ-ਰੋਗਨ ਦਾ ਸਾਮਾਨ ਲਿਆ ਕੇ ਦੇਣ ਦੀ ਮੰਗ ਕੀਤੀ। ਸਰਪੰਚ ਅਤੇ ਸਕੂਲ ਕਰਮਚਾਰੀਆਂ ਵਲੋਂ ਇਹ ਸਾਰੀ ਸਮੱਗਰੀ ਉਪਲੱਬਧ ਕਰਾਉਣ ਤੋਂ ਬਾਅਦ ਮਜ਼ਦੂਰਾਂ ਨੇ ਰੰਗਾਈ ਕਰ ਕੇ ਸਕੂਲ ਨੂੰ ਅਜਿਹਾ ਚਮਕਾਇਆ ਕਿ ਪ੍ਰਸ਼ਾਸਨ ਵੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਿਆ। ਉਨ੍ਹਾਂ ਦਾ ਇਹ ਕੰਮ ਹੋਰ ਕੇਂਦਰਾਂ ਲਈ ਰੋਡ ਮਾਡਲ ਹੈ। ਓਧਰ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵਿਚ ਪਿਛਲੇ 9 ਸਾਲਾਂ ਤੋਂ ਰੰਗ-ਰੋਗਨ ਦਾ ਕੰਮ ਨਹੀਂ ਹੋਇਆ ਸੀ। ਸ਼ਲਾਘਾਯੋਗ ਗੱਲ ਇਹ ਰਹੀ ਕਿ ਇੱਥੇ ਠਹਿਰੇ ਮਜ਼ਦੂਰਾਂ ਨੇ ਸਕੂਲ ਵਿਚ ਰੰਗ-ਰੋਗਨ ਕਰਨ ਲਈ ਕੋਈ ਮਜ਼ਦੂਰੀ ਵੀ ਨਹੀਂ ਲਈ।