ਮਜ਼ਦੂਰੀ ਦੇ 300 ਰੁਪਏ ਮੰਗਣ ''ਤੇ ਮਜ਼ਦੂਰ ਦੀ ਕੈਂਚੀ ਨਾਲ ਕੀਤੀ ਹੱਤਿਆ, ਦੋਸ਼ੀ ਫਰਾਰ

Wednesday, Jan 06, 2021 - 07:49 PM (IST)

ਮਜ਼ਦੂਰੀ ਦੇ 300 ਰੁਪਏ ਮੰਗਣ ''ਤੇ ਮਜ਼ਦੂਰ ਦੀ ਕੈਂਚੀ ਨਾਲ ਕੀਤੀ ਹੱਤਿਆ, ਦੋਸ਼ੀ ਫਰਾਰ

ਮੁਜ਼ੱਫਰਨਗਰ - ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਇੱਕ ਮਜ਼ਦੂਰ ਦੀ ਬੇਰਿਹਮੀ ਨਾਲ ਹੱਤਿਆ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਜ਼ਦੂਰੀ ਦੇ 300 ਰੁਪਏ ਮੰਗਣ 'ਤੇ ਤਿੰਨ ਨੌਜਵਾਨਾਂ ਨੇ ਕੈਂਚੀ ਨਾਲ ਇੱਕ ਮਜ਼ਦੂਰ ਦੀ ਹੱਤਿਆ ਕਰ ਦਿੱਤੀ। ਹੱਤਿਆ ਦੀ ਸੂਚਨਾ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਪੈਸੇ ਮੰਗਣ ਨੂੰ ਲੈ ਕੇ ਹੋਈ ਬਹਿਸ 'ਤੇ ਤਿੰਨ ਦੋਸ਼ੀਆਂ ਨੇ ਮਜ਼ਦੂਰ ਨੂੰ ਕੈਂਚੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਫਿਰ ਉਸ ਨੂੰ ਗੰਭੀਰ ਹਾਲਤ ਵਿੱਚ ਸਥਾਨਕ ਹਸਪਤਾਲ ਵਿੱਚ ਦਾਖਲ ਕਰਾਇਆ। ਡਾਕਟਰਾਂ ਨੇ ਉਸ ਨੂੰ ਗੰਭੀਰ ਹਾਲਤ ਕਾਰਨ ਮੇਰਠ ਰੈਫਰ ਕਰ ਦਿੱਤਾ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮਜ਼ਦੂਰ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿੱਚ ਭਾਜੜ ਮੱਚ ਗਈ।

ਮਾਮਲਾ ਬੁੜਾਨਾ ਕੋਤਵਾਲੀ ਖੇਤਰ ਦੇ ਮੰਦਵਾੜਾ ਪਿੰਡ ਦਾ ਹੈ। 28 ਸਾਲਾ ਮਜ਼ਦੂਰ ਸਲਮਾਨ ਦਾ ਪਿੰਡ ਦੇ ਹੀ ਸ਼ੋਇਬ ਨਾਮ ਦੇ ਇੱਕ ਰਾਜਮਿਸਤਰੀ ਨਾਲ ਪੈਸਿਆਂ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਮੰਗਲਵਾਰ ਦੀ ਦੇਰ ਰਾਤ ਵੀ ਸਲਮਾਨ ਆਪਣੀ ਮਜ਼ਦੂਰੀ ਦੇ 300 ਰੁਪਏ ਮੰਗਣ ਲਈ ਸ਼ੋਇਬ ਦੇ ਕੋਲ ਇੱਕ ਨਾਈ ਦੀ ਦੁਕਾਨ 'ਤੇ ਗਿਆ ਸੀ। ਜਿਥੇ ਦੋਵਾਂ ਵਿਚ ਕਾਫੀ ਬਹਿਸ ਹੋਈ ਅਤੇ ਗੁੱਸੇ ਵਿੱਚ ਰਾਜਮਿਸਤਰੀ ਨੇ ਮਜ਼ਦੂਰ 'ਤੇ ਕੈਂਚੀ ਨਾਲ ਹਮਲਾ ਕਰ ਦਿੱਤਾ। ਫਿਲਹਾਲ ਦੋਸ਼ੀ ਫਰਾਰ ਹੈ ਪਰ ਪੁਲਿਸ ਉਸ ਦੀ ਤਲਾਸ਼ ਵਿੱਚ ਲੱਘੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News