ਮਜ਼ੂਦਰ ਦੀ ਚਮਕੀ ਕਿਸਮਤ, ਬੇਸ਼ਕੀਮਤੀ ਹੀਰਾ ਮਿਲਣ ਨਾਲ ਹੋਇਆ ਮਾਲੋ-ਮਾਲ

Thursday, Oct 29, 2020 - 05:49 PM (IST)

ਮਜ਼ੂਦਰ ਦੀ ਚਮਕੀ ਕਿਸਮਤ, ਬੇਸ਼ਕੀਮਤੀ ਹੀਰਾ ਮਿਲਣ ਨਾਲ ਹੋਇਆ ਮਾਲੋ-ਮਾਲ

ਪੰਨਾ (ਵਾਰਤਾ)— ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿਚ ਅੱਜ ਯਾਨੀ ਕਿ ਵੀਰਵਾਰ ਨੂੰ ਫਿਰ ਇਕ ਮਜ਼ਦੂਰ ਨੂੰ ਬੇਸ਼ਕੀਮਤੀ ਹੀਰਾ ਮਿਲਿਆ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਪਿੰਡ ਬਿਲਖੁੜਾ ਵਾਸੀ ਬਲਵੀਰ ਸਿੰਘ ਯਾਦਵ ਨੂੰ ਪੱਟੀ ਉਥਲੀ ਖਾਨ ਖੇਤਰ ਤੋਂ ਜੇਮ ਕੁਆਲਿਟੀ ਵਾਲਾ 7.2 ਕੈਰੇਟ ਵਜ਼ਨ ਦਾ ਹੀਰਾ ਮਿਲਿਆ ਹੈ। ਇਸ ਹੀਰੇ ਦੀ ਅਨੁਮਾਨਤ ਕੀਮਤ 30 ਤੋਂ 35 ਲੱਖ ਰੁਪਏ ਦੱਸੀ ਜਾ ਰਹੀ ਹੈ। ਹੀਰਾ ਧਾਰਕ ਬਲਵੀਰ ਨੇ ਆਪਣੀ ਪਤਨੀ ਅਤੇ ਭਰਾ ਨਾਲ ਕਲੈਕਟ੍ਰੇਟ ਸਥਿਤ ਹੀਰਾ ਦਫ਼ਤਰ ਆ ਕੇ ਹੀਰਾ ਜਮ੍ਹਾਂ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ: 'ਬਾਬਾ ਕਾ ਢਾਬਾ' ਦੀਆਂ ਟੁੱਟੀਆਂ ਆਸਾਂ, ਮਸ਼ਹੂਰ ਹੋਣ ਲਈ ਬਣਿਆ ਸੈਲਫੀ ਪੁਆਇੰਟ

ਪੰਨਾ-ਪਹਾੜੀਖੇਰਾ ਮਾਰਗ 'ਤੇ ਸੜਕ ਕਿਨਾਰੇ ਸਥਿਤ ਬਿਲਖੁੜਾ ਪਿੰਡ ਵਾਸੀ ਬਲਵੀਰ ਸਿੰਘ ਯਾਦਵ ਦੀ ਆਰਥਿਕ ਹਾਲਤ ਬੇਹੱਦ ਖਰਾਬ ਹੈ। ਆਰਥਿਕ ਪਰੇਸ਼ਾਨੀਆਂ ਦਰਮਿਆਨ ਹੀ ਇਕ ਮਹੀਨੇ ਪਹਿਲਾਂ ਹੀਰੇ ਦੀ ਖਾਨ ਲਾਉਣ ਦਾ ਵਿਚਾਰ ਉਸ ਦੇ ਮਨ ਵਿਚ ਆਇਆ ਅਤੇ ਉਸ ਨੇ ਹੀਰਾ ਦਫ਼ਤਰ ਤੋਂ ਬਕਾਇਆ ਪੱਟਾ ਬਣਵਾ ਕੇ ਖਾਨ ਦੀ ਖੋਦਾਈ ਸ਼ੁਰੂ ਕਰ ਦਿੱਤੀ। ਪੂਰੇ ਇਕ ਮਹੀਨੇ ਤੱਕ ਬਲਵੀਰ ਨੇ ਆਪਣੇ ਤਿੰਨ ਛੋਟੇ ਭਰਾਵਾਂ ਨਾਲ ਮਿਲ ਕੇ ਅਣਥੱਕ ਮਿਹਨਤ ਕੀਤੀ। ਨਤੀਜੇ ਵਜੋਂ ਮਿਹਨਤ ਦਾ ਫ਼ਲ ਉਸ ਨੂੰ ਅੱਜ ਬੇਸ਼ਕੀਮਤੀ ਹੀਰੇ ਦੇ ਰੂਪ ਵਿਚ ਮਿਲਿਆ ਹੈ। ਹੀਰਾ ਦਫ਼ਤਰ ਪੰਨਾ ਦੇ ਪਾਰਖੀ ਅਨੁਪਮ ਸਿੰਘ ਨੇ ਦੱਸਿਆ ਕਿ ਜਮ੍ਹਾਂ ਹੋਏ ਹੀਰੇ ਦਾ ਵਜ਼ਨ 72 ਕੈਰੇਟ ਹੈ, ਜੋ ਉੱਜਵਲ ਕਿਸਮ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਨੀਲਾਮੀ 'ਚ ਇਸ ਹੀਰੇ ਨੂੰ ਰੱਖਿਆ ਜਾਵੇਗਾ। ਨੀਲਾਮੀ 'ਚ ਹੀਰਾ ਵਿਕਣ 'ਤੇ ਰਾਇਲਟੀ ਕੱਟਣ ਤੋਂ ਬਾਅਦ ਬਾਕੀ ਰਕਮ ਹੀਰਾ ਮਾਲਕ ਨੂੰ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ: ਇਕ ਮਹੀਨੇ ਦੀ ਦੋਸਤੀ ਪਿੱਛੋਂ ਕਰਾਏ ਪ੍ਰੇਮ ਵਿਆਹ ਦਾ ਇੰਝ ਹੋਇਆ ਖ਼ੌਫਨਾਕ ਅੰਤ

ਦੱਸਣਯੋਗ ਹੈ ਕਿ ਤਾਲਾਬੰਦੀ ਦੌਰਾਨ ਵੀ ਅਜਿਹੇ ਗਰੀਬ ਮਜ਼ਦੂਰਾਂ ਨੂੰ ਬੇਸ਼ਕੀਮਤੀ ਹੀਰਾ ਮਿਲਿਆ ਸੀ। ਦੱਸਿਆ ਜਾ ਰਿਹਾ ਹੈ ਕਿ 10.69 ਕੈਰੇਟ ਦੇ ਵਜ਼ਨ ਦੇ ਬੇਸ਼ਕੀਮਤੀ ਹੀਰਾ ਮਜ਼ਦੂਰਾਂ ਨੂੰ ਮਿਲਿਆ ਸੀ। ਉੱਜਵਲ ਕਿਸਮ ਜੇਮ ਕੁਆਲਿਟੀ ਵਾਲਾ ਇਹ ਨਾਯਾਬ ਹੀਰਾ ਪੰਨਾ ਵਾਸੀ ਅਨੰਦੀਲਾਲ ਕੁਸ਼ਵਾਹਾ ਅਤੇ ਉਸ ਦੇ ਸਾਥੀਆਂ ਨੂੰ ਮਿਲਿਆ ਸੀ। ਦੱਸ ਦੇਈਏ ਕਿ ਰੰਕ ਤੋਂ ਰਾਜਾ ਬਣਨ ਦਾ ਇਹ ਚਮਤਕਾਰ ਪੰਨਾ 'ਚ ਹੀ ਹੁੰਦਾ ਹੈ। ਅਚਾਨਕ ਹੀ ਇੱਥੇ ਕਦੋਂ ਕਿਸ ਦੀ ਕਿਸਮਤ ਚਮਕ ਜਾਵੇ, ਕੁਝ ਪਤਾ ਨਹੀਂ ਹੈ।


author

Tanu

Content Editor

Related News