ਕੁਸ਼ੀਨਗਰ ਹਾਦਸਾ: ਦਿਲ ਝੰਜੋੜ ਦਵੇਗੀ ਮੌਤ ਦੇ ਮੂੰਹ ’ਚੋਂ ਨਿਕਲ ਕੇ ਆਈ ਮਾਲਾ ਦੀ ਹੱਡ ਬੀਤੀ

Friday, Feb 18, 2022 - 12:36 PM (IST)

ਕੁਸ਼ੀਨਗਰ— ਕੁਸ਼ੀਨਗਰ ਦੇ ਨੌਰੰਗੀਆ ਪਿੰਡ ਦੇ ਸਕੂਲ ਟੋਲਾ ’ਚ ਹਲਦੀ ਰਸਮ ਦੇਖਣ ਨੰਨ੍ਹੀ ਬੇਟੀ ਨੂੰ ਲੈ ਕੇ ਗਈ ਇਕ ਜਨਾਨੀ ਵੀ ਇਸ ਹਾਦਸੇ ਦੀ ਲਪੇਟ ’ਚ ਆ ਗਈ। ਜਨਾਨੀ ਦੀ ਜਾਨ ਤਾਂ ਬਚ ਗਈ ਪਰ ਉਸ ਦੀ ਨੰਨ੍ਹੀ ਬੇਟੀ ਪਰੀ ਦੀ ਮੌਤ ਹੋ ਗਈ। ਪੀੜਤਾਂ ਦੀ ਦੁੱਖਭਰੀ ਹੱਡ ਬੀਤੀ ਲੋਕਾਂ ਦਾ ਦਿਲ ਝੰਜੋੜ ਰਹੀ ਹੈ। ਮਾਲਾ ਦੱਸਦੀ ਹੈ ਕਿ ਉਸ ਦਾ ਵਿਆਹ ਦੇਵਰੀਆ ਜ਼ਿਲੇ ’ਚ ਹੋਇਆ ਹੈ। 6 ਸਾਲ ਦੇ ਬੇਟੇ ਅੰਸ਼ ਅਤੇ ਕਰੀਬ 1 ਸਾਲ ਦੀ ਬੇਟੀ ਪਰੀ ਨਾਲ ਪੇਕੇ ਰਹਿੰਦੀ ਹੈ। 12 ਫਰਵਰੀ ਨੂੰ ਬੱਚੀ ਦਾ ਪਹਿਲਾਂ ਜਨਮ ਦਿਨ ਸੀ। ਗੁਆਂਢ ’ਚ ਹੀ ਹਲਦੀ ਰਸਮ ਹੋਣ ’ਤੇ ਉਹ ਆਪਣੀ 1 ਸਾਲ ਦੀ ਬੇਟੀ, 20 ਸਾਲਾਂ ਭੈਣ ਪਾਇਲ, ਚਾਚੀ ਸ਼ਕੁੰਤਲਾ ਅਤੇ ਮਮਤਾ ਅਤੇ ਚਚੇਰੀ ਭੈਣ ਪੁਸ਼ਪਾ ਨਾਲ ਹਲਦੀ ਰਸਮ ਦੇਖਣ ਗਈ ਸੀ। ਜਨਾਨੀਆਂ ਗੀਤਾ ਗਾ ਰਹੀਆਂ ਸਨ, ਲੜਕੀਆਂ ਨੱਚ ਰਹੀਆਂ ਸਨ। ਮਾਲਾ ਦੱਸਦੀ ਹੈ ਕਿ ਡਾਂਸ ਸਾਫ਼-ਸਾਫ਼ ਦਿਖਾਈ ਦਵੇ, ਇਸ ਲਈ ਜਨਾਨੀਆਂ ਖੂਹ ’ਤੇ ਲੱਗੇ ਲੋਹੇ ਦੇ ਜਾਲ ’ਤੇ ਚੜ੍ਹ ਗਈਆਂ।

ਇਹ ਵੀ ਪੜ੍ਹੋ– ਹਰਿਆਣਾ ਵਾਸੀਆਂ ਨੂੰ ਮਿਲੀ ਵੱਡੀ ਰਾਹਤ, ਖੱਟੜ ਸਰਕਾਰ ਨੇ ਹਟਾਈਆਂ ਸਾਰੀਆਂ ਕੋਰੋਨਾ ਪਾਬੰਦੀਆਂ

PunjabKesari

ਇਹ ਵੀ ਪੜ੍ਹੋ– ਕਰਨਾਟਕ ਸਰਕਾਰ ਦਾ ਸਖ਼ਤ ਰੁਖ, ਘੱਟ ਗਿਣਤੀ ਸੰਸਥਾਨਾਂ ’ਚ ਵੀ ਹਿਜਾਬ ਪਹਿਨਣ ’ਤੇ ਰੋਕ

ਅਚਾਨਕ ਲੋਹੇ ਦਾ ਜਾਲ ਟੁੱਟ ਗਿਆ ਅਤੇ ਕਈ ਲੋਕ ਖੂਹ ’ਚ ਡਿੱਗਣ ਲੱਗ ਪਏ। ਉਹ ਅਤੇ ਉਸ ਦੀ ਬੱਚੀ ਵੀ ਖੂਹ ’ਚ ਡਿੱਗ ਗਈਆਂ। ਗੋਦ ’ਚ ਬੱਚੀ ਦਬ ਗਈ। ਉਸ ਨੇ ਦੱਸਿਆ ਕਿ ਮੈਨੂੰ ਲੱਗਾ ਕਿ ਹੁਣ ਜੀਵਨ ਨਹੀਂ ਬਚੇਗਾ ਪਰ ਅਚਾਨਕ ਇਕ ਰੱਸੀ ਆਈ, ਮੈਂ ਉਸ ਨੂੰ ਫੜ ਲਿਆ। ਲੋਕਾਂ ਨੇ ਉਪਰ ਖਿੱਚਿਆ ਤਾਂ ਸਾਹ ਲੈ ਪਾਈ। ਜਦੋਂ ਕੁਝ ਹੋਸ਼ ਆਇਆ ਤਾਂ ਬੱਚੀ ਨੂੰ ਦੇਖਿਆ ਉਸਦੀ ਮੌਤ ਹੋ ਗਈ ਸੀ। ਮਾਲਾ ਦੀ ਭੈਣ ਪਾਇਲ ਦੀ ਜਾਨ ਵਾਲ-ਵਾਲ ਬਚੀ ਉਹ ਹੁਣ ਵੀ ਸਦਮੇ ’ਚ ਹੈ। ਦੋਵੇਂ ਚਾਚੀਆਂ ਦੀ ਮੌਤ ਹੋ ਗਈ। ਪੇਕੇ ਆਈ ਚਚੇਰੀ ਭੈਣ ਪੁਸ਼ਪਾ ਵੀ ਜ਼ਖਮੀ ਹੈ। ਪੁਸ਼ਪਾ ਦੀ ਗੋਦ ’ਚ ਚਾਰ ਮਹੀਨੇ ਦੀ ਬੱਚੀ ਹੈ। ਸ਼ੁੱਕਰ ਹੈ ਕਿ ਉਹ ਬੱਚੀ ਨੂੰ ਛੱਡ ਕੇ ਖੂਹ ’ਤੇ ਗਈ ਸੀ। ਇਸ ਤਰ੍ਹਾਂ ਕਈ ਪਰਿਵਾਰਾਂ ਨੇ ਆਪਣਿਆਂ ਨੂੰ ਖੋਹ ਦਿੱਤਾ। ਇਹ ਕਹਿੰਦੇ ਹੋਏ ਮਾਲਾ ਰੌਣ ਲੱਗ ਪਈ।

ਇਹ ਵੀ ਪੜ੍ਹੋ– ਅਮਰਨਾਥ ਯਾਤਰਾ ਨੂੰ ਲੈ ਕੇ ਕਸ਼ਮੀਰ ਪ੍ਰਸ਼ਾਸਨ ਸਰਗਰਮ, 15 ਮਈ ਤਕ ਕੰਮ ਪੂਰਾ ਕਰਨ ਦੇ ਦਿੱਤੇ ਹੁਕਮ


Rakesh

Content Editor

Related News