ਕਰੂਕਸ਼ੇਤਰ 'ਚ ਬੱਸ ਪਲਟਣ ਕਾਰਨ 1 ਦੀ ਮੌਤ, 24 ਲੋਕ ਜ਼ਖਮੀ

Thursday, Feb 27, 2020 - 01:08 PM (IST)

ਕਰੂਕਸ਼ੇਤਰ 'ਚ ਬੱਸ ਪਲਟਣ ਕਾਰਨ 1 ਦੀ ਮੌਤ, 24 ਲੋਕ ਜ਼ਖਮੀ

ਕਰੂਕਸ਼ੇਤਰ—ਹਰਿਆਣਾ ਦੇ ਕਰੂਕਸ਼ੇਤਰ 'ਚ ਅੱਜ ਬੱਸ ਪਲਟਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 1 ਔਰਤ ਦੀ ਮੌਤ ਹੋ ਗਈ ਜਦਕਿ 24 ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸ ਦੇਈਏ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਬੱਸ ਡਰਾਈਵਰ ਫੋਨ 'ਤੇ ਗੱਲ ਕਰ ਰਿਹਾ ਜਿਸ ਕਾਰਨ ਬੱਸ ਅਣਕੰਟਰੋਲ ਹੋ ਕੇ ਸੜਕ 'ਤੇ ਹੀ ਪਲਟ ਗਈ।  

PunjabKesari

ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਹਾਦਸਾ ਕਰੂਕੇਸ਼ਤਰ ਦੇ ਪੇਹਵਾ ਮਾਰਗ 'ਤੇ ਜੋਤੀਸਰ ਪਿੰਡ ਕੋਲ ਵਾਪਰਿਆ। ਹਾਦਸਾ ਵਾਪਰਨ ਸਮੇਂ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ।

PunjabKesari


author

Iqbalkaur

Content Editor

Related News