ਕੁੰਭ ਦੌਰਾਨ ਸਾਫ-ਸਫ਼ਾਈ ਯਕੀਨੀ ਕਰਨ ਲਈ ਦਿਨ-ਰਾਤ ਚੱਲ ਰਿਹਾ ਕੰਮ

Tuesday, Jan 22, 2019 - 02:46 PM (IST)

ਕੁੰਭ ਦੌਰਾਨ ਸਾਫ-ਸਫ਼ਾਈ ਯਕੀਨੀ ਕਰਨ ਲਈ ਦਿਨ-ਰਾਤ ਚੱਲ ਰਿਹਾ ਕੰਮ

ਪ੍ਰਯਾਗਰਾਜ— ਇੱਥੇ ਕੁੰਭ ਦੌਰਾਨ ਸਵੱਛਤਾ ਦੂਤ ਆਪਣੇ ਕਰਤੱਵਾਂ ਨੂੰ ਪੂਰੀ ਲਗਨ ਨਾਲ ਨਿਭਾਉਂਦੇ ਹੋਏ ਭਵਯ ਕੁੰਭ, ਦਿਵਯ ਕੁੰਭ ਦੇ ਮੰਤਰ ਨੂੰ ਸਾਰਥਕ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਇਕ ਸਵੱਛ ਦੂਤ ਰਵੀ ਕੁਮਾਰ ਨੇ ਕਿਹਾ,''ਪਿਛਲੇ ਇਕ ਮਹੀਨੇ ਤੋਂ ਵਧ ਸਮੇਂ ਤੋਂ ਮੈਂ ਅਤੇ 11 ਹੋਰ ਸਵੱਛਤਾ ਦੂਤ ਕੁੰਭ ਮੇਲੇ ਦੇ ਨੇੜੇ-ਤੇੜੇ ਦੇ ਕੈਂਪਸ ਨੂੰ ਸਾਫ਼ ਰੱਖਣ ਦੇ ਕੰਮ 'ਚ ਜੁਟੇ ਹਨ। ਅਸੀਂ ਸ਼ਹਿਰ ਦੇ ਅਰਿਲ ਖੇਤਰ 'ਚ ਅਤੇ ਨੇੜੇ-ਤੇੜੇ ਦੇ ਕੁਝ ਭੋਜਨ ਬਣਾਉਣ ਵਾਲੀਆਂ ਥਾਂਵਾਂ 'ਤੇ ਸਾਫ-ਸਫਾਈ ਯਕੀਨੀ ਕਰਦੇ ਹਾਂ। ਸਾਡਾ ਮੁੱਖ ਕੰਮ ਇਹ ਯਕੀਨੀ ਕਰਨਾ ਹੈ ਕਿ ਮੇਲੇ ਦੇ ਨੇੜੇ-ਤੇੜੇ ਇਲਾਕੇ 'ਚ ਕੋਈ ਕੂੜਾ ਨਾ ਹੋਵੇ।''

ਉਨ੍ਹਾਂ ਨੇ ਦੱਸਿਆ ਕਿ ਸਵੱਛਤਾ ਦੂਤ 8 ਘੰਟੇ ਦੇ ਤੈਅ ਸਮੇਂ ਦੀ ਬਜਾਏ ਰੋਜ਼ਾਨਾ ਔਸਤਨ 10 ਤੋਂ 12 ਘੰਟੇ ਕੰਮ ਕਰਦੇ ਹਨ। ਇਸ਼ਨਾਨ ਵਾਲੇ ਦਿਨਾਂ 'ਚ ਕੰਮ ਦਾ ਬੋਝ ਵਧ ਜਾਂਦਾ ਹੈ, ਜਦੋਂ ਕੋਲ ਅਤੇ ਦੂਰ ਸਾਰੀਆਂ ਥਾਂਵਾਂ ਤੋਂ ਭਾਰੀ ਗਿਣਤੀ 'ਚ ਭਗਤ ਇੱਥੇ ਪੁੱਜਦੇ ਹਨ। ਸਵੱਛਤਾ ਦੂਤ ਨੇ ਕਿਹਾ ਕਿ ਉਹ ਕੁੰਭ ਮੇਲੇ 'ਚ ਸੈਲਾਨੀਆਂ ਵੱਲੋਂ ਸਫ਼ਾਈ ਨੂੰ ਲੈ ਕੇ ਮਿਲਣ ਵਾਲੀ ਸ਼ਲਾਘਾ ਨਾਲ ਕਾਫੀ ਚੰਗਾ ਮਹਿਸੂਸ ਕਰਦੇ ਹਨ। ਕੁੰਭ ਦੌਰਾਨ ਖੁੱਲ੍ਹੇ 'ਚ ਟਾਇਲਟ ਨੂੰ ਰੋਕਣ ਅਤੇ ਸਫ਼ਾਈ ਦਾ ਧਿਆਨ ਰੱਖਣ ਲਈ ਇਕ ਲੱਖ ਤੋਂ ਵਧ ਟਾਇਲਟ ਵੀ ਸਥਾਪਤ ਕੀਤੇ ਗਏ ਹਨ।


author

DIsha

Content Editor

Related News