ਹਰਿਆਣਾ ’ਚ ਵੱਧਦੇ ਕੋਰੋਨਾ ਦੇ ਗਰਾਫ਼ ਨੂੰ ਲੈ ਕੇ ਕਾਂਗਰਸ ਚਿੰਤਤ, ਸ਼ੈਲਜਾ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
Monday, Apr 12, 2021 - 05:52 PM (IST)
ਹਰਿਆਣਾ/ਨਵੀਂ ਦਿੱਲੀ— ਹਰਿਆਣਾ ਵਿਚ ਕੋਰੋਨਾ ਵਾਇਰਸ ਦੀ ਵੱਧਦੀ ਰਫ਼ਤਾਰ ਨੇ ਹਰ ਕਿਸੇ ਨੂੰ ਡਰਾ ਦਿੱਤਾ ਹੈ। ਪ੍ਰਦੇਸ਼ ’ਚ ਰੋਜ਼ਾਨਾ ਨਵੇਂ ਕੇਸਾਂ ਦੇ ਨਾਲ ਮੌਤਾਂ ਦੀ ਗਿਣਤੀ ’ਚ ਵੀ ਵਾਧਾ ਹੋ ਰਿਹਾ ਹੈ, ਜਿਸ ਨੂੰ ਲੈ ਕੇ ਕਾਂਗਰਸ ਵੀ ਚਿੰਤਤ ਹੈ। ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਪ੍ਰਦੇਸ਼ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਇਕ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਛੇਤੀ ਵੈਕਸੀਨੇਸ਼ਨ ’ਤੇ ਜ਼ੋਰ ਦੇਣ ਦੀ ਗੱਲ ਆਖੀ ਹੈ। ਸ਼ੈਲਜਾ ਨੇ ਪ੍ਰਦੇਸ਼ ਵਿਚ ਕੋਰੋਨਾ ਵੈਕਸੀਨ ਦੇ ਉੱਚਿਤ ਸਟਾਕ ਦੀ ਤੁਰੰਤ ਵਿਵਸਥਾ ਕਰਨ ਅਤੇ ਵੈਕਸੀਨ ਲੋਕਾਂ ਤੱਕ ਛੇਤੀ ਤੋਂ ਛੇਤੀ ਆਸਾਨੀ ਨਾਲ ਪਹੁੰਚਾਉਣ ਦੀ ਮੰਗ ਕੀਤੀ ਹੈ।
ਸ਼ੈਲਜਾ ਨੇ ਕਿਹਾ ਕਿ ਪ੍ਰਦੇਸ਼ ’ਚ ਕੋਰੋਨਾ ਦੀ ਵੱਧਦੀ ਰਫ਼ਤਾਰ ਨੇ ਪ੍ਰਦੇਸ਼ ਵਾਸੀਆਂ ਨੂੰ ਸੰਕਟ ਵਿਚ ਪਾ ਦਿੱਤਾ ਹੈ। ਕੋਰੋਨਾ ਦੇ ਵੱਧਦੇ ਕੇਸਾਂ ਤੋਂ ਅੱਜ ਹਰ ਕੋਈ ਚਿੰਤਤ ਹੈ। ਅਜਿਹੇ ਵਿਚ ਸੰਕਟ ਦੇ ਸਮੇਂ ਵਿਚ ਕੋਰੋਨਾ ਵੈਕਸੀਨ ਹੀ ਉਮੀਦ ਦੀ ਇਕ ਕਿਰਨ ਨਜ਼ਰ ਆ ਰਹੀ ਹੈ। ਇਸ ਮਹਾਮਾਰੀ ਨਾਲ ਲੜਨ ਲਈ ਛੇਤੀ ਤੋਂ ਛੇਤੀ ਵੈਕਸੀਨੇਸ਼ਨ ’ਤੇ ਜ਼ੋਰ ਦੇਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੀ ਯਕੀਨੀ ਕੀਤਾ ਜਾਵੇ ਕਿ ਕੋਰੋਨਾ ਵੈਕਸੀਨ ਲੋਕਾਂ ਤੱਕ ਛੇਤੀ ਤੋਂ ਛੇਤੀ ਆਸਾਨੀ ਨਾਲ ਪਹੁੰਚ ਸਕੇ। ਇਸ ਲਈ ਪ੍ਰਦੇਸ਼ ’ਚ ਹੋਰ ਵੱਧ ਵੈਕਸੀਨੇਸ਼ਨ ਸੈਂਟਰਾਂ ਦੀ ਵਿਵਸਥਾ ਕੀਤੀ ਜਾਵੇ।